ਕੁਸ਼ਟ ਆਸ਼ਰਮ ’ਚ ਮਨਾਈ ਰਾਮ ਨੌਮੀ
ਸਤਲੁਜ ਕੁਸਟ ਆਸ਼ਰਮ ’ਚ ਧੂਮਧਾਮ ਨਾਲ ਮਨਾਇਆ ਰਾਮ ਨੌਮੀ ਦਾ ਤਿਉਹਾਰ
Publish Date: Thu, 26 Mar 2026 08:10 PM (IST)
Updated Date: Thu, 26 Mar 2026 08:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਹਾਈਵੇ ਸਥਿਤ ਸਤਲੁਜ ਕੁਸਟ ਆਸ਼ਰਮ ’ਚ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਇਸ ਮੌਕੇ ਆਸ਼ਰਮ ’ਚ ਰਹਿੰਦੇ ਸ਼ਰਧਾਲੂਆਂ ਤੇ ਇਲਾਕੇ ਦੇ ਭਗਤਾਂ ਵੱਲੋਂ ਭਗਤੀ ਭਾਵਨਾ ਨਾਲ ਰਾਮ ਭਜਨ ਗਾਏ ਗਏ ਤੇ ਖੁਸ਼ੀ ’ਚ ਨੱਚ ਟੱਪ ਕੇ ਤਿਉਹਾਰ ਦੀ ਰੌਣਕ ਵਧਾਈ ਗਈ। ਤਿਉਹਾਰ ਦੌਰਾਨ ਆਏ ਹੋਏ ਸ਼ਰਧਾਲੂਆਂ ਲਈ ਵੱਖ-ਵੱਖ ਕਿਸਮਾਂ ਦੇ ਲੰਗਰਾਂ ਦੀ ਵੀ ਵਿਵਸਥਾ ਕੀਤੀ ਗਈ। ਇਸ ਮੌਕੇ ਆਸ਼ਰਮ ਕਮੇਟੀ ਦੇ ਪ੍ਰਧਾਨ ਲੋਬੋ, ਉੱਪ ਪ੍ਰਧਾਨ ਰਾਮੇਸ਼ਵਰ, ਸੈਕਟਰੀ ਦੇਵ, ਉੱਪ ਸੈਕਟਰੀ ਰਣਜੀਤ, ਕੈਸ਼ੀਅਰ ਮਨਿਕ ਲਾਲ, ਉੱਪ ਕੈਸ਼ੀਅਰ ਗਣੇਸ਼, ਸਾਧੂ ਪ੍ਰਧਾਨ, ਸੋਮਨਾਥ, ਕੌਤਵਾਲ ਸ਼ਿਵ ਮਹੰਤੋ, ਉੱਪ ਕੌਤਵਾਲ ਗੋਬਿੰਦ, ਮੁਕੇਸ਼, ਸੰਦਾਮ ਤੇ ਹੋਰ ਮੈਂਬਰਾਂ ਵੱਲੋਂ ਸਮੂਹ ਸੰਗਤ ਨੂੰ ਰਾਮ ਨੌਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਸ੍ਰੀ ਰਾਮ ਜੀ ਵੱਲੋਂ ਦਿੱਤੇ ਮਾਨਵਤਾ ਤੇ ਨੇਕ ਜੀਵਨ ਦੇ ਸੰਦੇਸ਼ ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ।