
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਦਾ ਪਵਿੱਤਰ ਤਿਉਹਾਰ ਆਪਸੀ ਸਦਭਾਵਨਾ ਅਤੇ ਭਾਈ-ਭੈਣ ਦੇ ਪਿਆਰ ਦਾ ਪ੍ਰਤੀਕ- ਬੀਕੇ ਰੇਖਾ ਦੀਦੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ: ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ, ਗ੍ਰੀਨ ਪਾਰਕ ਜਲੰਧਰ ਦੀ ਮੁੱਖ ਸੰਚਾਲਿਕਾ ਰਾਜਯੋਗਿਨੀ ਬੀ.ਕੇ. ਰੇਖਾ ਦੀਦੀ ਅਤੇ ਰਾਜਯੋਗਿਨੀ ਬੀ.ਕੇ. ਮੀਰਾ ਦੀਦੀ ਨੇ ਅਪਾਹਿਜ ਆਸ਼ਰਮ ਵਿਚ ਜਾ ਕੇ ਉਥੋ ਦੇ ਚੇਅਰਮੇਨ ਤਰਸੇਮ ਕਪੂਰ ਅਤੇ ਹੋਰਨਾਂ ਨੂੰ ਰੱਖੜੀ ਬੰਨ੍ਹੀ। ਇਸ ਮੌਕੇ ਆਪਣੇ ਸੰਬੋਧਨ ਵਿਚ ਬੀ ਕੇ ਰੇਖਾ ਦੀਦੀ ਨੇ ਕਿਹਾ ਕਿ ਰੱਖੜੀ ਦਾ ਪਵਿੱਤਰ ਤਿਉਹਾਰ ਭਾਈ-ਭੈਣ ਦੇ ਪਿਆਰ, ਵਿਸ਼ਵਾਸ ਅਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਇਹ ਤਿਉਹਾਰ ਆਪਸੀ ਸਦਭਾਵਨਾ ਵਧਾਉਣ ਦੇ ਨਾਲ-ਨਾਲ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ।
ਬੀ.ਕੇ. ਰੇਖਾ ਦੀਦੀ ਨੇ ਕਿਹਾ ਕਿ ਅੱਜ ਦੇ ਸਮਾਜ ਨੂੰ ਬੈਰ-ਭਾਵ, ਈਰਖਾ, ਦੁਵੇਸ਼ ਅਤੇ ਨਫ਼ਰਤ ਨੂੰ ਭੁਲਾ ਕੇ ਪਰਮਪਿਤਾ ਪਰਮਾਤਮਾ ਨਾਲ ਆਪਣਾ ਸਬੰਧ ਜੋੜਨ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਧਿਆਤਮਿਕ ਜੀਵਨ-ਸ਼ੈਲੀ ਅਪਣਾਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਸੁਖਮਈ ਤੇ ਸ਼ਾਂਤਮਈ ਬਣਦਾ ਹੈ। ਇਸ ਮੌਕੇ ਅਪਾਹਿਜ ਆਸ਼ਰਮ ਦੇ ਪ੍ਰਧਾਨ ਤਰਸੇਮ ਕਪੂਰ ਵੱਲੋਂ ਬ੍ਰਹਮਾਕੁਮਾਰੀ ਭੈਣਾਂ ਨੂੰ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ’ਚ ਬੀ.ਕੇ. ਰਾਕੇਸ਼ ਕੁੰਦਰਾ, ਬੀ.ਕੇ. ਸੁਖਦੇਵ ਭਾਈ, ਰਾਜਯੋਗਿਨੀ ਬੀ.ਕੇ. ਇੰਦੂ ਭੈਣ, ਸ਼ੈਲੀ ਮਨਚੰਦਾ, ਬੀ.ਕੇ. ਪ੍ਰੀਤੀ ਸੂਦ, ਬੀ.ਕੇ. ਸ਼ਿਵਾਨੀ, ਹਰੀ ਨਾਥ ਯਾਦਵ, ਬੀ.ਕੇ. ਰਾਣੀ, ਹਰਮੇਸ਼ ਚੰਦਰ ਥਾਪਰ, ਵਿਨੈ ਅਗਰਵਾਲ ਤੇ ਹੋਰ ਸਮਾਜ ਸੇਵਕ ਹਾਜ਼ਰ ਸਨ।