
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬ੍ਰਹਮਾਕੁਮਾਰੀਜ਼ ਆਦਰਸ਼ ਨਗਰ ਵਿੱਚ ਸ਼ਰਧਾ ਤੇ ਆਧਿਆਤਮਿਕ ਉਤਸ਼ਾਹ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਸੈਲੀ, ਪੰਜਾਬੀ ਜਾਗਰਣ, ਜਲੰਧਰ
ਬ੍ਰਹਮਾਕੁਮਾਰੀਜ਼ ਰਾਜਯੋਗ ਭਵਨ, 407 ਆਦਰਸ਼ ਨਗਰ, ਕਪੂਰਥਲਾ ਰੋਡ, ਜਲੰਧਰ ਵਿਖੇ ਰੱਖੜੀ ਦਾ ਤਿਉਹਾਰ ਸ਼ਰਧਾ, ਪਿਆਰ, ਭਾਈਚਾਰੇ ਅਤੇ ਆਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭੈਣਾਂ-ਭਰਾਵਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੇ ਆਪਸੀ ਪਿਆਰ, ਸਨਮਾਨ ਅਤੇ ਵਿਸ਼ਵਾਸ ਦਾ ਪਵਿੱਤਰ ਸੰਦੇਸ਼ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਸੁਸੀਲ ਰਿੰਕੂ, ਸਾਬਕਾ ਵਿਧਾਇਕ ਰਜਿੰਦਰ ਬੇਰੀ ਸਮੇਤ ਸ਼ਹਿਰ ਦੇ ਕਈਂ ਪਤਵੰਤੇ ਪੁੱਜੇ।
ਸਮਾਗਮ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਆਧਿਆਤਮਿਕ ਵਿਚਾਰਾਂ ਅਤੇ ਰਾਜਯੋਗ ਰਾਹੀਂ ਜੀਵਨ ਵਿੱਚ ਸ਼ਾਂਤੀ, ਸਕਾਰਾਤਮਕਤਾ ਅਤੇ ਪਵਿੱਤਰਤਾ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਵਿਸ਼ੇਸ਼ ਬ੍ਰਹਮਾ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੀਕੇ ਸੰਧਿਆ ਭੈਣ ਅਤੇ ਬੀ.ਕੇ. ਵਿਜੈ ਭੈਣ ਸਮੇਤ ਬ੍ਰਹਮਾਕੁਮਾਰੀਜ਼ ਪਰਿਵਾਰ ਵੱਲੋਂ ਰੱਖੜੀ ਦੇ ਤਿਉਹਾਰ ਦੇ ਆਧਿਆਤਮਿਕ ਮਹੱਤਵ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਰੱਖੜੀ ਦਾ ਅਸਲ ਅਰਥ ਇੱਕ-ਦੂਜੇ ਪ੍ਰਤੀ ਪਿਆਰ, ਸਨਮਾਨ, ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਪਰਮਾਤਮਾ ਅੱਗੇ ਵਿਸ਼ਵ ਵਿੱਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਬਣਾਈ ਰੱਖਣ ਲਈ ਪ੍ਰਾਰਥਨਾ ਕੀਤੀ।