
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਪ੍ਰੇਮ, ਵਿਸ਼ਵਾਸ ਤੇ ਸਨਮਾਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਤਿਉਹਾਰ -- ਸਾਧਵੀ ਪੱਲਵੀ ਭਾਰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਦੀਪਕ ਬਾਲੀ, ਆਮ ਆਦਮੀ ਪਾਰਟੀ ਤੋਂ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਜਲੰਧਰ ਦੇ ਮੇਅਰ ਵਨੀਤ ਧੀਰ, ਜਲੰਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਤੇ ਜਲੰਧਰ ਕੈਂਟ ਦੇ ਸੀਈਓ ਕੁੰਵਰ ਓਮ ਪਾਲ ਸਿੰਘ ਨੇ ਮੋਤਾ ਸਿੰਘ ਨਗਰ ਆਸ਼ਰਮ ਵਿਖੇ ਭੈਣਾਂ ਨਾਲ ਮੁਲਾਕਾਤ ਕੀਤੀ ਤੇ ਰੱਖੜੀ ਬੰਨ੍ਹਵਾਈ। ਇਸ ਦੌਰਾਨ ਉਨ੍ਹਾਂ ਨੇ ਸਾਧਵੀ ਭੈਣਾਂ ਦਾ ਆਸ਼ੀਰਵਾਦ ਲਿਆ ਤੇ ਉਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਧਵੀ ਪੱਲਵੀ ਭਾਰਤੀ, ਸਾਧਵੀ ਸੁਮਨ ਭਾਰਤੀ ਤੇ ਸਵਾਮੀ ਸੱਜਨਾਨੰਦ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਆਸ਼ਰਮ ’ਚ ਪਹੁੰਚਣ ’ਤੇ ਭੈਣਾਂ ਨੇ ਸਾਰਿਆਂ ਨੂੰ ਰੱਖੜੀ ਬੰਨ੍ਹੀ। ਸਾਧਵੀ ਭੈਣਾਂ ਨੇ ਰੱਖੜੀ ਦੇ ਅਧਿਆਤਮਿਕ ਮਹੱਤਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰੱਖੜੀ ਬੰਨ੍ਹਣ ਦੀ ਪਰੰਪਰਾ ਨਹੀਂ ਹੈ, ਸਗੋਂ ਪਵਿੱਤਰਤਾ, ਆਤਮ-ਅਨੁਸ਼ਾਸਨ, ਆਪਸੀ ਸਨਮਾਨ ਤੇ ਸਕਾਰਾਤਮਕ ਰਿਸ਼ਤਿਆਂ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਜਲੰਧਰ ਕੈਂਟ ਦੇ ਸੀਈਓ ਨੇ ਕਿਹਾ ਕਿ ਰੱਖੜੀ ਪ੍ਰੇਮ, ਵਿਸ਼ਵਾਸ, ਸਨੇਹ ਤੇ ਜ਼ਿੰਮੇਵਾਰੀ ਦਾ ਤਿਉਹਾਰ ਹੈ। ਭੈਣਾਂ ਨਾਲ ਇਸ ਵਿਸ਼ੇਸ਼ ਮੌਕੇ ਨੂੰ ਸਾਂਝਾ ਕਰਨਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਰੱਖੜੀ ਸਾਨੂੰ ਸਮਾਜ ’ਚ ਔਰਤਾਂ ਦੇ ਸਨਮਾਨ, ਸੁਰੱਖਿਆ ਤੇ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੀ ਜ਼ਿੰਮੇਵਾਰੀ ਵੀ ਯਾਦ ਦਿਵਾਉਂਦੀ ਹੈ। ਰੱਖੜੀ ਬੰਨ੍ਹਵਾਉਣ ਉਪਰੰਤ ਸਾਰਿਆਂ ਨੇ ਸਾਧਵੀ ਭੈਣਾਂ ਨੂੰ ਰੱਖੜੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਪਰਿਵਾਰਾਂ ਤੇ ਸਮਾਜ ’ਚ ਸੁੱਖ, ਸ਼ਾਂਤੀ, ਪ੍ਰੇਮ ਤੇ ਆਪਸੀ ਭਾਈਚਾਰਾ ਮਜ਼ਬੂਤ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਮਾਜ ’ਚ ਆਪਸੀ ਸਦਭਾਵਨਾ ਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।