ਰਜਿੰਦਰ ਸਿੰਘ ਮਰਵਾਹਾ ਬੀਜੇਪੀ ਪੰਜਾਬ ਦੇ ਟ੍ਰੇਡ ਸੈੱਲ ਦੇ ਕਨਵੀਨਰ ਨਿਯੁਕਤ ਰਜਿੰਦਰ ਸਿੰਘ ਮਰਵਾਹਾ ਬੀਜੇਪੀ ਪੰਜਾਬ ਦੇ ਟ੍ਰੇਡ ਸੈੱਲ ਦੇ ਕਨਵੀਨਰ ਨਿਯੁਕਤ
Publish Date: Tue, 13 Oct 2026 08:29 PM (IST)
Updated Date: Wed, 14 Oct 2026 04:09 AM (IST)
ਫੋਟੋ ਕੈਪਸ਼ਨ: ਰਾਜਿੰਦਰ ਸਿੰਘ ਮਰਵਾਹਾ, ਪ੍ਰਧਾਨ/ਕਨਵੀਨਰ ਟ੍ਰੇਡ ਸੈੱਲ (ਭਾਜਪਾ ਪੰਜਾਬ)। * ਮਰਵਾਹਾ ਨੇ ਕੇਂਦਰੀ ਅਤੇ ਪੰਜਾਬ ਭਾਜਪਾ ਲੀਡਰਸ਼ਿਪ ਦਾ ਕੀਤਾ ਧੰਨਵਾਦ * ਵਪਾਰੀਆਂ ਤੇ ਉਦਯੋਗਪਤੀਆਂ ਦੀ ਆਵਾਜ਼ ਬੁਲੰਦ ਕਰਨ ਦਾ ਦਿੱਤਾ ਭਰੋਸਾ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਵਪਾਰਕ ਵਰਗ ਨਾਲ ਸਾਂਝ ਪੱਕੀ ਕਰਨ ਦੇ ਮਕਸਦ ਨਾਲ ਪ੍ਰਮੁੱਖ ਵਪਾਰੀ ਆਗੂ ਰਜਿੰਦਰ ਸਿੰਘ ਮਰਵਾਹਾ ਨੂੰ ਭਾਜਪਾ ਪੰਜਾਬ ਦੇ ਟ੍ਰੇਡ ਸੈੱਲ ਦਾ ਪ੍ਰਧਾਨ (ਕਨਵੀਨਰ) ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਪੰਜਾਬ ਦੇ ਵਪਾਰਕ ਤੇ ਉਦਯੋਗਿਕ ਖੇਤਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਜਿੰਦਰ ਸਿੰਘ ਮਰਵਾਹਾ ਨੇ ਭਾਜਪਾ ਦੀ ਕੇਂਦਰੀ ਤੇ ਪੰਜਾਬ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਸੁਨੀਲ ਜੇ. ਸਿੰਘੀ ਚੇਅਰਮੈਨ, ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ, ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਅਤੇ ਪਾਰਟੀ ਹਾਈਕਮਾਂਡ ਦੇ ਭਰੋਸੇ ਕਰਕੇ ਹੀ ਉਨ੍ਹਾਂ ਨੂੰ ਇਹ ਮਹੱਤਵਪੂਰਨ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮਰਵਾਹਾ ਨੇ ਕਿਹਾ ਪਾਰਟੀ ਦੇ ਸਮੂਹ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਇਹ ਵਿਸ਼ਵਾਸ ਜਤਾਇਆ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਵਾਂਗਾ। ਪੰਜਾਬ ਦੇ ਵਪਾਰੀਆਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪਾਰਟੀ ਮੰਚ ਤੇ ਪ੍ਰਮੁੱਖਤਾ ਨਾਲ ਉਠਾਉਣਾ, ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬਣਨਾ ਤੇ ਸੂਬੇ ’ਚ ਵਪਾਰ ਤੇ ਉਦਯੋਗ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਕੇ ਮਜ਼ਬੂਤ ਬਣਾਉਣਾ ਮੇਰੀ ਮੁੱਖ ਪਹਿਲ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਵਪਾਰ ਮਜ਼ਬੂਤ, ਪੰਜਾਬ ਮਜ਼ਬੂਤ ਦੇ ਨਾਅਰੇ ਹੇਠ ਉਹ ਪੰਜਾਬ ਭਰ ਦੇ ਵਪਾਰੀਆਂ ਨੂੰ ਇੱਕਮੁੱਠ ਕਰਨਗੇ ਅਤੇ ਕੇਂਦਰ ਸਰਕਾਰ ਦੀਆਂ ਵਪਾਰੀ-ਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰਨਗੇ। ਇਸ ਮੌਕੇ ਵਪਾਰੀ ਭਾਈਚਾਰੇ, ਅਮ੍ਰਿੰਤਸਰ ਤੇ ਪੰਜਾਬ ਭਰ ਦੇ ਆਗੂਆਂ ਤੇ ਸਮਰਥਕਾਂ ਵੱਲੋਂ ਰਜਿੰਦਰ ਸਿੰਘ ਮਰਵਾਹਾ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਇਸ ਸਬੰਧੀ ਅੰਮ੍ਰਿਤਸਰ ਦੇ ਰਿਟਸ ਹੋਟਲ ’ਚ ਸ਼ਾਮ 4 ਵਜੇ ਸਨਮਾਨ ਸਮਾਰੋਹ ਵੀ ਰੱਖਿਆ ਗਿਆ ਹੈ, ਜਿਸ ’ਚ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਉਦਯੋਗਪਤੀ ਤੇ ਵਪਾਰੀ ਪਹੁੰਚਣਗੇ।