- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਤਿਉਹਾਰੀ

ਜਾਸ, ਜਲੰਧਰ : ਤਿਉਹਾਰੀ ਸੀਜ਼ਨ ਕਾਰਨ ਜ਼ਿਆਦਾਤਰ ਰੇਲ ਗੱਡੀਆਂ ’ਚ ਸੀਟਾਂ ਫੁੱਲ ਹਨ, ਜਦਕਿ ਜਨਰਲ ਡੱਬੇ ਵੀ ਪੂਰੀ ਤਰ੍ਹਾਂ ਖਚਾਖਚ ਭਰੇ ਹੋਏ ਹਨ। ਹਾਲਾਤ ਇਹ ਹਨ ਕਿ ਡੱਬਿਆਂ ’ਚ ਪੈਰ ਰੱਖਣ ਲਈ ਵੀ ਥਾਂ ਨਹੀਂ ਮਿਲ ਰਹੀ। ਇਸ ਕਾਰਨ ਮੁਸਾਫਰਾਂ ਨੂੰ ਰੇਲਗੱਡੀ ’ਚ ਸਵਾਰ ਹੋਣ ਲਈ ਵੀ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ।
ਇਹੋ ਜਿਹਾ ਨਜ਼ਾਰਾ ਸ਼ੁੱਕਰਵਾਰ ਨੂੰ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ’ਤੇ ਪੁੱਜੀ ਜੰਮੂਤਵੀ–ਸਾਬਰਮਤੀ ਐਕਸਪ੍ਰੈੱਸ ਵਿਚ ਵੇਖਣ ਨੂੰ ਮਿਲਿਆ। ਰੇਲ ਗੱਡੀ ’ਚ ਚੜ੍ਹਨ ਲਈ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਸਨ ਕਿ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਮੁਸਾਫਰਾਂ ਨੇ ਉਤਰ ਰਹੇ ਸਵਾਰੀਆਂ ਨੂੰ ਮੌਕਾ ਹੀ ਨਹੀਂ ਦਿੱਤਾ ਤੇ ਇਕਦਮ ਭੀੜ ਇਕੱਠੀ ਹੋ ਗਈ। ਇਸ ਕਾਰਨ ਡੱਬੇ ’ਚ ਕਿਸੇ ਮੁਸਾਫਰ ਨੂੰ ਚੇਨ ਖਿੱਚਣੀ ਪਈ।
ਸਟੇਸ਼ਨ ’ਤੇ ਭੀੜ ਵਧਣ ਦਾ ਇਕ ਕਾਰਨ ਪੀਏਪੀ ਗਰਾਊਂਡ ’ਚ ਚੱਲ ਰਹੀ ਭਰਤੀ ਪ੍ਰਕਿਰਿਆ ਵੀ ਹੈ। ਵੱਡੀ ਗਿਣਤੀ ਵਿਚ ਨੌਜਵਾਨ ਸਵੇਰੇ ਹੀ ਭਰਤੀ ਵਿਚ ਹਿੱਸਾ ਲੈਣ ਲਈ ਉੱਥੇ ਪੁੱਜ ਜਾਂਦੇ ਹਨ। ਟਰਾਇਲ ਜਾਂ ਪ੍ਰੀਖਿਆ ਖ਼ਤਮ ਹੋਣ ਮਗਰੋਂ ਉਹ ਸਿੱਧੇ ਰੇਲਵੇ ਸਟੇਸ਼ਨ ਆ ਜਾਂਦੇ ਹਨ। ਤਿਉਹਾਰੀ ਸੀਜ਼ਨ ਦੌਰਾਨ ਮੁਸਫਰਾਂ ਦੀ ਭੀੜ ਨੂੰ ਸੰਭਾਲਣ ਲਈ ਰੇਲਵੇ ਨੇ 10 ਨਵੀਆਂ ਖਾਸ ਰੇਲ ਗੱਡੀਆਂ ਚਲਾਈਆਂ ਹਨ। ਇਸ ਨਾਲ ਸਟੇਸ਼ਨਾਂ ’ਤੇ ਇਕੱਠੀ ਹੋ ਰਹੀ ਭੀੜ ਘਟਾਉਣ ਤੇ ਮੁਸਾਫਰਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ’ਚ 04652 ਅੰਮ੍ਰਿਤਸਰ-ਜਯਨਗਰ 29 ਨਵੰਬਰ ਤੱਕ ਹਰ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਚੱਲੇਗੀ। 04651 ਜੈਨਗਰ-ਅੰਮ੍ਰਿਤਸਰ ਪਹਿਲੀ ਦਸੰਬਰ ਤੱਕ ਹਰ ਸ਼ੁੱਕਰਵਾਰ, ਐਤਵਾਰ ਤੇ ਮੰਗਲਵਾਰ ਨੂੰ ਚੱਲੇਗੀ। 05735 ਅੰਮ੍ਰਿਤਸਰ-ਕਟਿਹਾਰ 6, 13, 20 ਤੇ 27 ਨਵੰਬਰ ਨੂੰ ਤੇ 05736 ਕਟਿਹਾਰ–ਅੰਮ੍ਰਿਤਸਰ 4, 11, 18 ਅਤੇ 25 ਨਵੰਬਰ ਨੂੰ ਚੱਲੇਗੀ।
ਇਸੇ ਤਰ੍ਹਾਂ 04610 ਜੰਮੂਤਵੀ-ਵਾਰਾਨਸੀ 26 ਨਵੰਬਰ ਤੱਕ ਹਰ ਵੀਰਵਾਰ ਤੇ 04609 ਵਾਰਾਨਸੀ-ਜੰਮੂਤਵੀ 27 ਨਵੰਬਰ ਤੱਕ ਹਰ ਸ਼ੁੱਕਰਵਾਰ ਨੂੰ ਚੱਲੇਗੀ। 04634 ਫ਼ਿਰੋਜ਼ਪੁਰ ਕੈਂਟ-ਪੂਰਨੀਆ 26 ਨਵੰਬਰ ਤੱਕ ਹਰ ਵੀਰਵਾਰ ਤੇ 04633 ਪੂਰਨੀਆ-ਫ਼ਿਰੋਜ਼ਪੁਰ ਕੈਂਟ 28 ਨਵੰਬਰ ਤੱਕ ਹਰ ਸ਼ਨਿਚਰਵਾਰ ਨੂੰ ਚੱਲੇਗੀ। 04228 ਚੰਡੀਗੜ੍ਹ-ਵਾਰਾਨਸੀ 30 ਨਵੰਬਰ ਤੱਕ ਹਰ ਸੋਮਵਾਰ ਤੇ ਸ਼ੁੱਕਰਵਾਰ, ਜਦਕਿ 04227 ਵਾਰਾਨਸੀ–ਚੰਡੀਗੜ੍ਹ 29 ਨਵੰਬਰ ਤੱਕ ਹਰ ਐਤਵਾਰ ਤੇ ਵੀਰਵਾਰ ਨੂੰ ਚੱਲੇਗੀ।