- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਡੀਓ ਤੇ ਦੂਰਦਰਸ਼ਨ ਨੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ-ਡਾ. ਲਖਵਿੰਦਰ ਜੌਹਲ

-ਦਰਸ਼ਕ ਸਰੋਤਾ ਸੰਘ ਦੇ ਸਾਲਾਨਾ ਸਮਾਗਮ ਦੌਰਾਨ ਰੇਡੀਓ ਤੇ ਦੂਰਦਰਸ਼ਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਕਾਸ਼ਵਾਣੀ ਤੇ ਦੂਰਦਰਸ਼ਨ ਨੇ ਲੰਬੇ ਅਰਸੇ ਤੋਂ ਸੂਚਨਾ, ਗਿਆਨ ਤੇ ਮਨੋਰੰਜਨ ਦੇ ਖੇਤਰ ’ਚ ਲੋਕਾਂ ਨਾਲ ਆਪਣੀ ਸਾਂਝ ਬਣਾਈ ਰੱਖਦਿਆਂ ਦੇਸ਼ ਦੇ ਸਰਬਪੱਖੀ ਵਿਕਾਸ ਤੇ ਸੱਭਿਆਚਾਰਕ ਖੇਤਰ ’ਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਮਾਧਿਅਮਾਂ ਨੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ’ਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਵਿਚਾਰ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਦੂਰਦਰਸ਼ਨ ਤੇ ਅਕਾਸ਼ਵਾਣੀ ਨਾਲ ਜੁੜੇ ਸਰੋਤਿਆਂ ਦੀ ਸੰਸਥਾ ‘ਦਰਸ਼ਕ ਸਰੋਤਾ ਸੰਘ’ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਪ੍ਰਗਟ ਕੀਤੇ।
ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ’ਚ ਪ੍ਰਧਾਨ ਗੁਰਮੀਤ ਖ਼ਾਨਪੁਰੀ, ਸ੍ਰਪਰਸਤ ਜਗਦੀਸ਼ਪਾਲ ਮਹਿਤਾ, ਜਨਰਲ ਸਕੱਤਰ ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਜਸਬੀਰ ਸਿੰਘ, ਐਡ. ਮੋਹਣ ਲਾਲ ਸ਼ੁਸ਼ੋਭਿਤ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਦੂਰਦਰਸ਼ਨ ਵੱਲੋਂ ਆਗਿਆਪਾਲ ਸਿੰਘ ਰੰਧਾਵਾ, ਸੋਹਣ ਕੁਮਾਰ, ਪੰਜਾਬ ਰਤਨ ਤੇ ਨੈਸ਼ਨਲ ਐਵਾਰਡੀ ਸੁਰਿੰਦਰ ਸੈਣੀ, ਸਟਾਫ਼ ਐਨਾਊਂਸਰ ਬੀਰ ਇੰਦਰ ਸਿੰਘ, ਪ੍ਰਵੇਸ਼ ਕੁਮਾਰ, ਕਮਲੇਸ਼ ਗੁਲਾਟੀ, ਮੋਨਿਕਾ ਦੱਤਾ ਡੀਡੀਪੀ ਸ਼ਾਮਲ ਹੋਏ। ਇਸ ਮੌਕੇ ’ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ ਤੇ ਮੋਨਿਕਾ ਦੱਤ ਨੇ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰੂ ਗੋਬਿੰਦ ਸਿੰਘ ਸਕੂਲ ਨੈਣੋਵਾਲ ਵੈਦ ਦੇ ਬੱਚਿਆਂ ਨੇ ਗੀਤ-ਸੰਗੀਤ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਛਹਿਬਰ ਲਾਈ। ਪ੍ਰਸਿੱਧ ਕਲਾਕਾਰ ਬਰੁੱਣ ਕੌਰ ਮਾਨ ਦੀਆਂ ਬੋਲੀਆਂ ਵਿਚਕਾਰ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵੱਲੋਂ ਪੇਸ਼ ਕੀਤੇ ਗਏ ਸਮੂਹਿਕ ਨਿ੍ਰਤ ਨਾਲ ਹਾਲ ਗੂੰਜ ਉੱਠਿਆ। ਇਸ ਦਰਮਿਆਨ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਵਿਕਾਸ ਨੈਬ, ਸੁਖਦੀਪ, ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਸੰਜੀਵ, ਕਮਲਪ੍ਰੀਤ, ਰੁਪਿੰਦਰ, ਪਾਰਸ, ਗਗਨ ਸੌਂਧੀ, ਅਰੁਣ, ਪੂਜਾ ਟੁਹਾਣੀ, ਗਨਿਸ਼ਾ, ਆਸ਼ਾ, ਰਚਨਾ, ਬਰੁੰਣ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦਾ ਆਖਰੀ ਆਕਾਰਸ਼ਣ ਸੀ, ਸਮਾਗਮ ’ਚ ਸ਼ਾਮਲ ਹੋਏ ਦਰਸ਼ਕਾਂ ਦੀ ਹਾਜਰੀ ਦਾ ਲੱਕੀ ਡਰਾਅ। ਪਹਿਲੇ ਤਿੰਨ ਖੁਸ਼ਕਿਸਮਤ ਦਰਸ਼ਕਾਂ ’ਚੋਂ ਦੂਰਦਰਸ਼ਨ ਜਲੰਧਰ ਦੀ ਨਿਊਜ ਰੀਡਰ ਰਚਨਾ ਸੇਵਕ ਨੇ ਪਹਿਲਾ ਡਰਾਅ ਜਿੱਤਿਆ। ਸਟੇਜ ਸਕੱਤਰ ਦੀ ਸੇਵਾ ਸੁਖਜੀਤ ਕੌਰ, ਮੋਹਣ ਲਾਲ ਤੇ ਅਵਤਾਰ ਸਿੰਘ ਬੱਸੀਆਂ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਬੱਠਲਾ, ਪ੍ਰੇਮ ਸਿੰਘ ਲੋਹਟ, ਜਗਤਾਰ ਸਿੰਘ ਗਿੱਲ, ਸੋਹਣ ਸਿੰਘ ਲਾਲਕਾ, ਬਲਵਿੰਦਰ ਸਿੰਘ ਸੇਖੋ, ਸੁਖਜੀਤ ਖ਼ਾਨਪੁਰੀ, ਗਗਨ ਸੌਂਧੀ, ਗੁਰਵਿੰਦਰ ਸ਼ੇਰਗਿੱਲ, ਪਰਮਜੀਤ ਕੌਰ ਸੈਣੀ, ਬਲਦੇਵ ਸਿੰਘ, ਲੀਲਾ ਸਿੰਘ ਰਾਏ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।