- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਦਯਾਨੰਦ ਚੇਤਨਾ ਮੰਚ ਵੱਲੋਂ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਸ਼ਿਕਾਗੋ ਭਾਸ਼ਣ ਦੀ ਯਾਦ ’ਚ ਇਕ ਲਿਖਤੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਪਹਿਲਾ ਸਥਾਨ ਸੁਸ਼ਰੀ ਪ੍ਰਿਆਂਸ਼ੀ ਸੀਐੱਸਈ ਤੇ ਰਵਿੰਦਰ ਸਿੰਘ ਸਿਵਲ ਇੰਜੀਨੀਅਰਿੰਗ ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਅਨਮੋਲ ਤੇ ਪੀਯੂਸ਼ ਦੋਵੇਂ ਇਲੈਕਟ੍ਰੀਕਲ ਇੰਜੀਨੀਅਰਿੰਗ ਨੇ ਹਾਸਲ ਕੀਤਾ। ਤੀਜਾ ਸਥਾਨ ਗਰਿੰਦਰ ਰਾਏ ਆਟੋਮੋਬਾਈਲ ਇੰਜੀਨੀਅਰਿੰਗ ਤੇ ਸੀਆ ਸ਼ਰਮਾ ਸੀਐੱਸਈ ਨੂੰ ਮਿਲਿਆ, ਜਿਨ੍ਹਾਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰਿੰਸ ਮਦਾਨ ਕੰਪਿਊਟਰ ਵਿਭਾਗ ਮੁਖੀ, ਗੌਰਵ ਸ਼ਰਮਾ ਆਟੋਮੋਬਾਈਲ ਵਿਭਾਗ ਮੁਖੀ, ਅੰਕੁਸ਼ ਸ਼ਰਮਾਐਪਲਾਈਡ ਸਾਇੰਸ ਵਿਭਾਗ ਮੁਖੀ ਤੇ ਅੰਜੂ ਲੈਕਚਰਾਰ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਦਯਾਨੰਦ ਚੇਤਨਾ ਮੰਚ ਦੇ ਪ੍ਰਧਾਨ ਪ੍ਰਭੂ ਦਿਆਲ ਨੇ ਕਿਹਾ ਕਿ ਮੁਕਾਬਲੇ ’ਚ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਨੌਜਵਾਨ ਪੀੜ੍ਹੀ ਸਵਾਮੀ ਵਿਵੇਕਾਨੰਦ ਦੇ ਵਿਸ਼ਵਵਿਆਪੀ ਭਾਈਚਾਰੇ ਦੇ ਸਦੀਵੀ ਮੁੱਲਾਂ ਨੂੰ ਅਪਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ।