- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਛੱਡੋ–ਪੰਜਾਬ ਬਚਾਓ ਯਾਤਰਾ ਨੇ ਦਿੱਤਾ ਨਸ਼ਿਆਂ ਖ਼ਿਲਾਫ਼ ਇਕਜੁੱਟਤਾ ਦਾ ਸੰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ “ਨਸ਼ਾ ਛੱਡੋ–ਪੰਜਾਬ ਬਚਾਓ ਯਾਤਰਾ” ਕੱਢੀ ਗਈ। ਸੀਨੀਅਰ ਯੂਥ ਕਾਂਗਰਸੀ ਆਗੂ ਅਸ਼ਵਨ ਭੱਲਾ ਦੀ ਅਗਵਾਈ ਹੇਠ ਕੱਢੀ ਗਈ ਇਸ ਯਾਤਰਾ ’ਚ ਨੌਜਵਾਨਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਯਾਤਰਾ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਤੇ ਖੇਡਾਂ ਤੇ ਪੜ੍ਹਾਈ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ “ਇਨਕਲਾਬ ਜ਼ਿੰਦਾਬਾਦ”, “ਸ਼ਹੀਦ ਭਗਤ ਸਿੰਘ ਅਮਰ ਰਹਿਣ” ਤੇ “ਨਸ਼ਾ ਛੱਡੋ, ਖੇਡਾਂ ਨਾਲ ਜੁੜੋ” ਦੇ ਨਾਅਰਿਆਂ ਨਾਲ ਮਾਹੌਲ ਗੂੰਜਦਾ ਰਿਹਾ। ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਇਸ ਯਾਤਰਾ ’ਚ ਵਿਨੀਤ ਕੰਬੋਜ, ਹੈਨੀ ਜੋਸ਼ੀ, ਲੱਕੀ ਸੰਧੂ, ਸੌਰਵ ਉੱਪਲ, ਦਵਿੰਦਰ ਬਿਲਗਾ, ਕੁਲਵਿੰਦਰ ਬਾਘਾ, ਹਿੰਮਤ ਸੰਘਾ, ਗਗਨ ਲੱਡੂ ਕੋਟ, ਅੰਮ੍ਰਿਤ ਪਾਲੀ ਜੰਡੂ ਸਿੰਘਾ, ਬੌਬੀ ਜੰਡੂ ਸਿੰਘਾ, ਮਨਵੀਰ ਸੰਘਾ, ਮਨਜੋਤ ਸੰਘਾ, ਨਵੀ ਉੱਪਲਾ, ਸੁਮਨ ਜੰਡਿਆਲਾ, ਫੌਜੀ ਕੈਂਟ, ਗੁਰਸੇਵਕ ਚੱਕ ਵੈਂਦਲ, ਜੱਸਾ ਬਿਲਗਾ, ਕੁਲਵਿੰਦਰ ਜੌਹਲ, ਕਾਮੂ ਕੋਟ, ਪਿੰਡਾ ਫਤਿਹਪੁਰ, ਆਸ਼ੀਸ਼ ਬਿਲਗਾ, ਪਵਨ ਚੀਮਾ, ਮੋਂਟੀ ਉੱਪਲਾ, ਜੱਸਾ ਬਾਠ, ਰਵਿੰਦਰ ਚੱਕ ਸ਼ਾਕੂਰ, ਤਜਿੰਦਰ ਸਿੰਘ, ਸ਼ਰਨ ਮਾਨਕਰਾਈ, ਜੱਸੀ ਜੰਡੂ ਸਿੰਘਾ ਸਮੇਤ ਕਈ ਨੌਜਵਾਨਾਂ ਨੇ ਹਿੱਸਾ ਲਿਆ।