- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਦੀ ਬਾਹਰ ਡਿਊਟੀ ਲੱਗਣ ਕਾਰਨ ਮਾਪਿਆਂ ਤੇ ਪੰਚਾਇਤ ਨੂੰ ਗੋਰਾਇਆ ਤੋਂ ਪੇਪਰ ਲਿਆਉਣੇ ਪਏ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਪਿੰਡ ਖਹਿਰਾ ਦੇ ਸਰਕਾਰੀ ਮਿਡਲ ਸਕੂਲ ’ਚ ਵਿਦਿਆਰਥੀਆਂ ਦੀ ਪ੍ਰੀਖਿਆ ਨੂੰ ਲੈ ਕੇ ਪ੍ਰਬੰਧਾਂ ’ਤੇ ਸਵਾਲ ਉੱਠੇ ਹਨ। ਪਿੰਡ ਦੀ ਸਰਪੰਚ ਅਨੀਤਾ ਰਾਣੀ, ਪੰਚਾਇਤ ਮੈਂਬਰਾਂ, ਮਾਪਿਆਂ ਤੇ ਪਿੰਡ ਵਾਸੀਆਂ ਅਨੁਸਾਰ ਸਕੂਲ ਦੇ ਅਧਿਆਪਕ ਦੀ ਬਾਹਰ ਡਿਊਟੀ ਲੱਗਣ ਕਾਰਨ ਵਿਦਿਆਰਥੀਆਂ ਦੇ ਪੇਪਰ ਕਰਵਾਉਣ ’ਚ ਮੁਸ਼ਕਲ ਪੈਦਾ ਹੋਈ। ਇਸ ਕਾਰਨ ਮਾਪਿਆਂ ਤੇ ਗ੍ਰਾਮ ਪੰਚਾਇਤ ਨੂੰ ਗੋਰਾਇਆ ਤੋਂ ਪੇਪਰ ਲਿਆ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਉਣੀ ਪਈ। ਕਾਂਗਰਸੀ ਆਗੂ ਰਜਿੰਦਰ ਸੰਧੂ ਨੇ ਕਿਹਾ ਕਿ ਇਹ ਘਟਨਾ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਬੰਧਾਂ ਦੀ ਸਥਿਤੀ ’ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਸਕੂਲ ’ਚ ਲੋੜੀਂਦੇ ਅਧਿਆਪਕ ਤੇ ਹੋਰ ਬੁਨਿਆਦੀ ਪ੍ਰਬੰਧ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਸੁਖਵਿੰਦਰ ਪਾਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਤਿੰਨ-ਚਾਰ ਦਿਨਾਂ ’ਚ ਸਕੂਲ ’ਚ ਇਕ ਅਧਿਆਪਕ ਪੱਕੇ ਤੌਰ ’ਤੇ ਨਿਯੁਕਤ ਕਰ ਦਿੱਤਾ ਜਾਵੇਗਾ।