ਵਿਦਿਤ ਔਲਖ ਦੇ ਦੇਹਾਂਤ ’ਤੇ ਵਪਾਰੀਆਂ ’ਚ ਸੋਗ ਵਿਦਿਤ ਅੋਲਖ ਦੇ ਦੇਹਾਂਤ 'ਤੇ ਪੰਜਾਬੀ ਇੰਡਸਟਰੀ ’ਚ ਸੋਗ
Publish Date: Sun, 01 Nov 2026 08:43 PM (IST)
Updated Date: Sun, 01 Nov 2026 08:47 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਬੱਸ ਸਟੈਂਡ ਫਲਾਈਓਵਰ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਓਲਖ ਦੇ ਪੁੱਤਰ, ਵਿਦਿਤ ਓਲਖ ਦੀ ਦੁਖਦਾਈ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।ਪੰਜਾਬੀ ਫਿਲਮ ਅਦਾਕਾਰ ਬਿੰਨੂ ਢਿੱਲੋਂ ਨੇ ਦਿਨੇਸ਼ ਦੇ ਘਰ ਜਾ ਕੇ ਸੋਗਗ੍ਰਸਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਘਾਟੇ ਨੂੰ ਬਹੁਤ ਵੱਡਾ ਤੇ ਨਾ ਪੂਰਿਆ ਜਾਣ ਵਾਲਾ ਦੱਸਦਿਆਂ, ਬਿੰਨੂ ਢਿੱਲੋਂ ਨੇ ਕਿਹਾ ਕਿ ਉਹ ਇਸ ਔਖੇ ਸਮੇਂ ’ਚ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਪਰਿਵਾਰ ਨੂੰ ਇਸ ਵੱਡੇ ਸਦਮੇ ਨੂੰ ਸਹਿਣ ਕਰਨ ਦੀ ਹਿੰਮਤ ਮਿਲੇ, ਅਜਿਹੀ ਕਾਮਨਾ ਕੀਤੀ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ, ਬਿੰਨੂ ਢਿੱਲੋਂ ਨੇ ਸੜਕ ਸੁਰੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਗੱਡੀ ਚਲਾਉਂਦੇ ਸਮੇਂ ਜਲਦਬਾਜ਼ੀ ਅਤੇ ਤੇਜ਼ ਰਫ਼ਤਾਰ ਤੋਂ ਬਚਣ। ਇਸ ਮੌਕੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਪ੍ਰਗਟ ਕੀਤਾ। ਵਿਦਿਤ ਦੇ ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ, ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਤੇ ਹੋਰ ਲੋਕ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।