ਅੱਤਵਾਦੀਆਂ ਦੇ ਨਿਸ਼ਾਨੇ ’ਤੇ ਸਨ ਪੰਜਾਬ ਦੇ VIP, ਪਾਕਿਸਤਾਨ ਤੋਂ ਆਏ ਸਨ ਹਥਿਆਰ; BJP ਆਗੂ ਦੇ ਘਰ ਗ੍ਰਨੇਡ ਹਮਲੇ ਮਾਮਲੇ 'ਚ ਵੱਡਾ ਖ਼ੁਲਾਸਾ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਫੜੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਪਿਸਤੌਲ ਪਾਕਿਸਤਾਨੀ ਤਸਕਰ ਨੇ ਆਪਣੇ ਕਿਸੇ ਸਾਥੀ ਨੂੰ ਭੇਜ ਕੇ ਮੁਹੱਈਆ ਕਰਵਾਏ ਸਨ, ਜੋ ਜਲੰਧਰ 'ਚ ਹੀ ਮਿਲੇ ਸਨ। ਸੀ.ਆਈ.ਏ. ਸਟਾਫ਼ ਨੇ ਅੱਤਵਾਦੀ ਕੁਲਬੀਰ ਸਿੰਘ ਸਿੱਧੂ ਦੇ ਜਿਨ੍ਹਾਂ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਜਲੰਧਰ ਸਮੇਤ ਪਟਿਆਲਾ ਅਤੇ ਅੰਮ੍ਰਿਤਸਰ 'ਚ ਵੀਆਈਪੀ (VIP) ਨਿਸ਼ਾਨੇ ’ਤੇ ਸਨ। ਸ਼ੁਰੂਆਤੀ ਪੁੱਛਗਿੱਛ 'ਚ ਸਾਹਮਣੇ ਆਇਆ ਹੈ
Publish Date: Fri, 31 Jul 2026 09:31 AM (IST)
Updated Date: Fri, 31 Jul 2026 09:33 AM (IST)
ਜਾਗਰਣ ਪੱਤਰਕਾਰ, ਜਲੰਧਰ : ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਫੜੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਪਿਸਤੌਲ ਪਾਕਿਸਤਾਨੀ ਤਸਕਰ ਨੇ ਆਪਣੇ ਕਿਸੇ ਸਾਥੀ ਨੂੰ ਭੇਜ ਕੇ ਮੁਹੱਈਆ ਕਰਵਾਏ ਸਨ, ਜੋ ਜਲੰਧਰ 'ਚ ਹੀ ਮਿਲੇ ਸਨ। ਸੀ.ਆਈ.ਏ. ਸਟਾਫ਼ ਨੇ ਅੱਤਵਾਦੀ ਕੁਲਬੀਰ ਸਿੰਘ ਸਿੱਧੂ ਦੇ ਜਿਨ੍ਹਾਂ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਜਲੰਧਰ ਸਮੇਤ ਪਟਿਆਲਾ ਅਤੇ ਅੰਮ੍ਰਿਤਸਰ 'ਚ ਵੀਆਈਪੀ (VIP) ਨਿਸ਼ਾਨੇ ’ਤੇ ਸਨ। ਸ਼ੁਰੂਆਤੀ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਦੇ ਕਬਜ਼ੇ 'ਚੋਂ ਬਰਾਮਦ ਦੋਵੇਂ ਪਿਸਤੌਲ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਦੇ ਨੈੱਟਵਰਕ ਰਾਹੀਂ ਮੁਹੱਈਆ ਕਰਵਾਏ ਗਏ ਸਨ। ਜਾਂਚ ਏਜੰਸੀਆਂ ਇਸ ਗੱਲ ਦੀ ਵੀ ਪੜਤਾਲ ਕਰ ਰਹੀਆਂ ਹਨ ਕਿ ਹਥਿਆਰ ਸਰਹੱਦ ਪਾਰੋਂ ਕਿਸ ਚੈਨਲ ਰਾਹੀਂ ਪੰਜਾਬ ਤੱਕ ਪਹੁੰਚੇ।
ਇੱਕ ਮਹੀਨੇ ਤੋਂ ਰੱਖ ਰਹੇ ਸਨ VIP ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨਕੋਦਰ ਦੇ ਪਿੰਡ ਮੁੱਜ਼ਫਰਪੁਰ ਵਾਸੀ ਵਿਸ਼ਾਲ ਕੁਮਾਰ ਅਤੇ ਮਾਨਵਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਜਲੰਧਰ ਦੇ ਦੋ ਪ੍ਰਮੁੱਖ ਵੀਆਈਪੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦੀ ਦਿਨਚਰਿਆ, ਆਉਣ-ਜਾਣ ਦੇ ਰਸਤਿਆਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਰੇਕੀ ਪੂਰੀ ਕੀਤੀ ਜਾ ਚੁੱਕੀ ਸੀ। ਜੇਕਰ ਸਮਾਂ ਰਹਿੰਦਿਆਂ ਦੋਵੇਂ ਗ੍ਰਿਫ਼ਤਾਰ ਨਾ ਹੁੰਦੇ ਤਾਂ ਕਿਸੇ ਵੱਡੀ ਟਾਰਗੇਟ ਕਿਲਿੰਗ ਦੀ ਘਟਨਾ ਨਾਲ ਸੂਬੇ ਦਾ ਮਾਹੌਲ ਵਿਗੜ ਸਕਦਾ ਸੀ।
ਅੰਮ੍ਰਿਤਸਰ ਅਤੇ ਪਟਿਆਲਾ 'ਚ ਵਾਰਦਾਤ ਨੂੰ ਅੰਜਾਮ ਦੇਣ ਦੀ ਸੌਂਪੀ ਗਈ ਸੀ ਜ਼ਿੰਮੇਵਾਰੀ ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜਲੰਧਰ ਤੋਂ ਇਲਾਵਾ ਦੋਸ਼ੀਆਂ ਨੂੰ ਅੰਮ੍ਰਿਤਸਰ ਅਤੇ ਪਟਿਆਲਾ 'ਚ ਵੀ ਦੋ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਪਿੱਛੇ ਅਤਿਵਾਦੀ ਸੰਗਠਨ ਦਾ ਮਕਸਦ ਪੰਜਾਬ 'ਚ ਡਰ ਅਤੇ ਅਸਥਿਰਤਾ ਦਾ ਮਾਹੌਲ ਪੈਦਾ ਕਰਨਾ ਸੀ। ਹੁਣ ਪੁਲਿਸ ਇਸ ਗੱલ ਦਾ ਪਤਾ ਲਗਾਉਣ 'ਚ ਜੁਟੀ ਹੈ ਕਿ ਇਨ੍ਹਾਂ ਸ਼ਹਿਰਾਂ 'ਚ ਸੰਭਾਵੀ ਨਿਸ਼ਾਨੇ ਕੌਣ ਸਨ ਅਤੇ ਸਾਜ਼ਿਸ਼ ਕਿਸ ਪੱਧਰ ਤੱਕ ਪਹੁੰਚ ਚੁੱਕੀ ਸੀ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਡੀ.ਸੀ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਏ.ਸੀ.ਪੀ. ਅਮਰਬੀਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਇੰਚਾਰਜ ਸੁਰਿੰਦਰ ਸਿੰਘ ਦੀ ਟੀਮ ਨੇ ਭਗਤ ਸਿੰਘ ਕਲੋਨੀ ਕੋਲੋਂ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ। ਥਾਣਾ ਡਿਵੀਜ਼ਨ ਨੰਬਰ 1 'ਚ ਸੰਗਠਿਤ ਅਪਰਾਧ ਅਤੇ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।