- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਲੰਮੇ

ਜਾਸ, ਜਲੰਧਰ : ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਚੱਕਾ ਜਾਮ ਕਰ ਦਿੱਤਾ। ਜਲੰਧਰ ਦੇ ਰੋਡਵੇਜ਼ ਡੀਪੂ ਨੰਬਰ-1 ਤੇ 2 ਵਿਚ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੱਸ ਅੱਡੇ ਤੋਂ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡੀਪੂ ਤੋਂ ਸਿਰਫ਼ ਤਿੰਨ ਬੱਸਾਂ ਹੀ ਪੱਕੇ ਮੁਲਾਜ਼ਮਾਂ ਦੇ ਸਹਾਰੇ ਚਲਾਈਆਂ ਜਾ ਸਕੀਆਂ, ਜਦਕਿ 150 ਤੋਂ ਵੱਧ ਬੱਸਾਂ ਡੀਪੂ ’ਚ ਹੀ ਖੜ੍ਹੀਆਂ ਰਹੀਆਂ। ਹੜਤਾਲ ਕਾਰਨ ਸਰਕਾਰ ਨੂੰ ਇੱਕ ਦਿਨ ਵਿਚ ਲਗਪਗ 10 ਲੱਖ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ।
ਸਰਕਾਰੀ ਬੱਸਾਂ ਬੰਦ ਹੋਣ ਦਾ ਸਿੱਧਾ ਫਾਇਦਾ ਨਿੱਜੀ ਬੱਸ ਆਪ੍ਰੇਟਰਾਂ ਨੂੰ ਹੋਇਆ। ਸਰਕਾਰੀ ਬੱਸ ਦੀ ਉਡੀਕ ਕਰ ਰਹੇ ਯਾਤਰੀ ਮਜਬੂਰੀਵੱਸ ਨਿੱਜੀ ਬੱਸਾਂ ’ਚ ਸਫ਼ਰ ਕਰਨ ਲੱਗੇ। ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਔਰਤਾਂ ਨੂੰ ਆਈ, ਜੋ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਆਧਾਰ ਕਾਰਡ ਵਿਖਾ ਕੇ ਮੁਫ਼ਤ ਸਫ਼ਰ ਕਰਦੀਆਂ ਹਨ। ਰੋਜ਼ਾਨਾ ਦਫ਼ਤਰਾਂ, ਸਕੂਲਾਂ-ਕਾਲਜਾਂ ਤੇ ਹੋਰ ਸ਼ਹਿਰਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਨਿੱਜੀ ਵਾਹਨਾਂ ਅਤੇ ਆਟੋ ਦਾ ਸਹਾਰਾ ਲੈਣਾ ਪਿਆ।
--
ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਬੇਨਤੀਜਾ, ਹੜਤਾਲ ਜਾਰੀ ਰਹੇਗੀ
ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਬੁੱਧਵਾਰ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਯੂਨੀਅਨ ਦੀ ਮੀਟਿੰਗ ਹੋਈ ਪਰ ਇਹ ਬੇਨਤੀਜਾ ਰਹੀ। ਕਿਸੇ ਵੀ ਮੰਗ ’ਤੇ ਸਹਿਮਤੀ ਨਾ ਬਣਨ ਮਗਰੋਂ ਯੂਨੀਅਨ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਬਾਰੇ ਲਿਖਤੀ ਭਰੋਸਾ ਨਹੀਂ ਦਿੰਦੀ, ਹੜਤਾਲ ਜਾਰੀ ਰਹੇਗੀ।