
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਰੋਡਵੇਜ਼ ਕਲੈਰੀਕਲ ਕਾਮੇ ਅੱਜ ਦੂਜੇ ਦਿਨ 20 ਅਗਸਤ ਨੂੰ ਵੀ ਹੜਤਾਲ ’ਤੇ ਬੈਠੇ - ਵਿਨੋਦ ਸਾਗਰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ ਰੋਡਵੇਜ਼ ਵੱਲੋਂ ਪੰਜਾਬ ਰੋਡਵੇਜ਼ ਦੇ 18 ਡਿਪੂਆਂ ’ਚ ਵੱਖ-ਵੱਖ ਥਾਵਾਂ ’ਤੇ ਦੂਜੇ ਦਿਨ 20 ਅਗਸਤ ਨੂੰ ਵੀ ਰੋਸ ਜ਼ਾਹਿਰ ਕਰਦਿਆਂ ਧਰਨੇ ’ਤੇ ਬੈਠੇ। ਸੂਬਾ ਪ੍ਰਧਾਨ ਵਿਨੋਦ ਸਾਗਰ ਤੇ ਸੂਬਾ ਸਕੱਤਰ ਕੀਮਤੀ ਲਾਲ ਨੇ ਕਿਹਾ ਕਿ ਪੰਜਾਬ ਰੋਡਵੇਜ਼ ਅਦਾਰੇ ਵੱਲ ਸਰਕਾਰ ਧਿਅਨ ਨਹੀਂ ਦੇ ਰਹੀ। ਦੋਵਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ 18 ਡਿਪੂਆਂ ’ਚ ਸੁਪਰਡੈਂਟ ਦੀਆਂ 07 ਪੋਸਟਾਂ ਖਾਲੀ ਹਨ, ਸੀਨੀਅਰ ਸਹਾਇਕਾ ਦੀਆਂ 27, ਕਲਰਕਾ ਦੀਆਂ 284 ਸਟੈਨੋਟਾਈਪਿਸਟਾਂ ਦੀਆਂ 43, ਇਸਪੈਕਟਰ ਦੀਆਂ 184, ਡਰਾਈਵਰਾ ਦੀਆਂ 1900, ਕੰਡਕਟਰਾਂ ਦੀਆਂ 2000 ਤੇ ਇਸ ਤੋਂ ਇਲਾਵਾ ਵਰਕਸ਼ਾਪ ਸਟਾਫ ਦੀਆ ਪੋਸਟਾਂ ਵੀ ਵੱਡੀ ਗਿਣਤੀ ’ਚ ਖਾਲੀ ਪਈਆਂ ਹਨ। ਇਸ ਕਾਰਨ ਦਫਤਰ/ਵਰਕਸ਼ਾਪ/ਰੂਟ ਡਿਊਟੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਕ ਇਕ ਕਲਰਕ ਤਿੰਨ-ਤਿੰਨ ਸੀਟਾਂ ਦਾ ਕੰਮ ਕਰ ਰਿਹਾ ਹੈ, ਕਰਮਚਾਰੀ ਕੰਮ ਦੇ ਬੋਝ ਕਾਰਨ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਹੋ ਰਹੇ ਹਨ। ਧਰਨੇ ’ਚ ਬੈਠਣ ਵਾਲਿਆਂ ’ਚ ਰਾਜ ਕੁਮਾਰੀ, ਪੁਸ਼ਪਿੰਦਰ ਕੌਰ, ਸੋਨੀਆ, ਵੇਲਾਂ ਸ਼ਰਮਾ, ਕਰਮਜੀਤ ਸਿੰਘ ਤੇ ਹੋਰ ਸ਼ਾਮਲ ਹਨ। ਪੰਜਾਬ ਰੋਡਵੇਜ਼ ਕਲੈਰੀਕਲ ਕਾਮਿਆਂ ਦੀ ਹੜਤਾਲ ਦੀ ਹਮਾਇਤ ਕਰਦਿਆਂ ਪੰਜਾਬ ਰੋਡਵੇਜ਼ ਐੱਸਸੀ/ਬੀਸੀ ਇੰਪਲਾਈਜ਼ ਯੂਨੀਅਨ ਦੇ ਆਗੂ ਸਲਵਿੰਦਰ ਕੁਮਾਰ ਚੇਅਰਮੈਨ, ਬਲਜੀਤ ਸਿੰਘ ਹੁਸ਼ਿਆਰਪੁਰੀ ਸੂਬਾ ਪ੍ਰਧਾਨ, ਸੂਬਾ ਕੈਸ਼ੀਅਰ ਰਮਨਦੀਪ ਸਿੰਘ, ਰਾਮ ਲੁਭਾਇਆ ਤੇ ਹੋਰ ਵੀ ਧਰਨੇ ’ਚ ਸ਼ਾਮਲ ਹੋਏ।