- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪ੍ਰਜਾਪਤੀ ਸਭਾ ਨੇ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਚੇਤਾਵਨੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰਜਾਪਤੀ ਸਭਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸ਼ਰੀਂਹ ਦੀ ਅਗਵਾਈ ਹੇਠ ਜਲੰਧਰ ਵਿਖੇ ਸਥਿਤ ਪ੍ਰਜਾਪਤੀ ਭਵਨ ਵਿਖੇ ਕੀਤੀ ਗਈ। ਉਚੇਚੀ ਮੀਟਿੰਗ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪੈਟਰਨ ਸ਼ਿਵਦੇਵ ਸਿੰਘ ਵੇਹਗਲ, ਸਕੱਤਰ ਮੱਖਣ ਸਿੰਘ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਸਣੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਬਹੁਤਾਤ ਵਿਅਕਤੀ ਜ਼ੂਮ ਮੀਟਿੰਗ ਰਾਹੀਂ ਮੀਟਿੰਗ ’ਚ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਹੋਇਆ ਕਿਹਾ ਕਿ ਹਮੇਸ਼ਾ ਹੀ ਹੁੰਦਾ ਆਇਆ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਜਾਪਤੀ ਸਮਾਜ ਨੂੰ ਸਿਰਫ ਆਪਣੇ ਕੰਮਾਂ ਨੂੰ ਸੰਵਾਰਨ ਤੱਕ ਹੀ ਸੀਮਤ ਰੱਖਦੀਆਂ ਹਨ ਜਦਕਿ ਅਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪ੍ਰਜਾਪਤੀ ਬਰਾਦਰੀ ਦੇ ਕਿਸੇ ਵੀ ਵਿਅਕਤੀ ਨੂੰ ਨੁਮਾਇੰਦਗੀ ਨਹੀਂ ਦਿੱਤੀ। ਜਦਕਿ ਪਰਜਾਪਤੀ ਬਰਾਦਰੀ ’ਚ ਪੜ੍ਹੇ ਲਿਖੇ ਤੇ ਰਾਜਨੀਤਿਕ ਵਿਚਾਰਾਂ ਵਾਲੇ ਵਿਅਕਤੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣਾਂ ’ਚ ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪ੍ਰਜਾਪਤੀ ਬਰਾਦਰੀ ਆਪਣੇ ਪੱਧਰ ’ਤੇ ਹਰ ਇਕ ਜ਼ਿਲ੍ਹੇ ’ਚ ਉਮੀਦਵਾਰ ਐਲਾਨੇਗੀ। ਇਸ ਤੋਂ ਇਲਾਵਾ ਉਨ੍ਹਾਂ ਇਤਰਾਜ ਜਿਤਾਇਆ ਕਿ ਮੌਜੂਦਾ ਸਰਕਾਰ ਵੱਲੋਂ ਬਾਲ ਕਿਸ਼ਨ ਫੌਜੀ ਨੂੰ ਚੇਅਰਮੈਨ ਦੀ ਜਾਰੀ ਕੀਤੀ ਗਈ ਲਿਸਟ ’ਚ ਚੇਅਰਮੈਨ ਤਾਂ ਦਰਸਾਇਆ ਹੈ ਪਰ ਅਜੇ ਤੱਕ ਉਨਾਂ ਨੂੰ ਨਿਯੁਕਤੀ ਪੱਤਰ ਦੇਣ ’ਚ ਦੇਣ ਲਈ ਆਨਾ-ਕਾਨੀ ਕੀਤੀ ਜਾ ਰਹੀ ਹੈ।