- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਅਗਸਤ ਦੀ ਮਹਾਂ ਰੈਲੀ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ( ਏਟਕ ) ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਫੈਸਲਾ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਕਾਰਜਕਾਰਨੀ ਕਮੇਟੀ ਨੇ ਸ਼ਨਿੱਚਰਵਾਰ ਨੂੰ ਸਥਾਨਕ ਕਾਮਰੇਡ ਜਸਵੰਤ ਸਿੰਘ ਸਮਰਾ ਭਵਨ ਜਲੰਧਰ ’ਚ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸੂਬਾ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰਜ਼ ਦੀਆਂ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ 7 ਅਗਸਤ ਨੂੰ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ’ਚ ਕੀਤੀ ਜਾ ਰਹੀ ਮਹਾਰੈਲੀ ’ਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਵੱਲੋਂ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾਈ ਆਗੂ ਜਗਤਾਰ ਸਿੰਘ ਭੁੰਗਰਨੀ, ਸਵਰਨ ਸਿੰਘ ਹਠੂਰ, ਮਨਜੀਤ ਸਿੰਘ ਗਿੱਲ, ਇਕਬਾਲ ਸਿੰਘ ਪਠਾਨਕੋਟ, ਭੁਪਿੰਦਰ ਸਿੰਘ ਸੇਖੋਂ, ਅਵਤਾਰ ਸਿੰਘ ਤਾਰੀ, ਡਾ. ਦਰਸ਼ਨ ਸਿੰਘ ਚੀਮਾ ਕਾਲਾ ਅਫਗਾਨਾ, ਪ੍ਰਿਤਪਾਲ ਸਿੰਘ ਪੰਡੋਰੀ, ਕੁਲਵੰਤ ਸਿੰਘ ਚਾਨੀ, ਨਸੀਬ ਸਿੰਘ ਜਡੋਤ, ਕੁਲਵੰਤ ਸਿੰਘ ਘੁੱਕੇਵਾਲੀ, ਮਨਜੀਤ ਸਿੰਘ ਮਨਸੂਰਾਂ, ਅਮਰੀਕ ਸਿੰਘ ਬਟਾਲਾ, ਗੁਰਮੇਲ ਚੰਦ ਨਵਾਂ ਸ਼ਹਿਰ, ਮੁਖਤਿਆਰ ਚੰਦ ਨੰਗਲ, ਸਵਰਨ ਸਿੰਘ ਤਰਨਤਾਰਨ ਤੇ ਵਿਜੇ ਕੁਮਾਰ ਸ਼ਰਮਾ ਜਲੰਧਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋਈ ਬੈਠੀ ਹੈ। ਮੀਟਿੰਗ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ, ਬਿਜਲੀ ਮੁਲਾਜ਼ਮਾਂ, ਤੇ ਨਰੇਗਾ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ, ਪੈਨਸ਼ਨਰ ਜੁਆਇੰਟ ਫਰੰਟ ਵੱਲੋਂ 29 ਜੁਲਾਈ ਨੂੰ ਸੰਗਰੂਰ ’ਚ ਕੀਤੀ ਜਾ ਰਹੀ ਸੂਬਾਈ ਰੈਲੀ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਬੂਟਾ ਸਿੰਘ ਭੱਟੀ, ਸੰਤੋਖ ਸਿੰਘ ਖ਼ਜ਼ਾਨਚੀ ਜਲੰਧਰ, ਗੁਰਮੁਖ ਸਿੰਘ ਜਲੰਧਰ, ਅਮਰੀਕ ਸਿੰਘ ਬਟਾਲਾ, ਬਲਵਿੰਦਰ ਸਿੰਘ ਬਟਾਲਾ, ਅਜਮੇਰ ਸਿੰਘ ਅਖਾੜਾ ਮੋਗਾ, ਭੁਪਿੰਦਰ ਸਿੰਘ ਭਿੰਦਾ, ਮੋਹਨਜੀਤ ਸਿੰਘ ਗਰੇਵਾਲ ਲੁਧਿਆਣਾ, ਬਚਿੱਤਰ ਸਿੰਘ ਧੋਥੜ, ਨਿਰਵੈਰ ਸਿੰਘ ਅੰਮ੍ਰਿਤਸਰ, ਮਹਿੰਦਰ ਸਿੰਘ ਰੋਪੜ,, ਪਰਮਜੀਤ ਸਿੰਘ ਜਗਰਾਓਂ, ਸੰਤੋਖ ਸਿੰਘ ਜਲੰਧਰ, ਸੋਮ ਨਾਥ ਅਰੋੜਾ ਫ਼ਰੀਦਕੋਟ, ਬਲਵਿੰਦਰ ਸਿੰਘ ਬਟਾਲਾ, ਗੁਰਦੀਪ ਸਿੰਘ ਪਠਾਨਕੋਟ, ਜਗਦੀਸ਼ ਸਿੰਘ ਜਗਰਾਓਂ, ਮਹਿੰਦਰ ਸਿੰਘ ਰੋਪੜ, ਸ਼ਾਮ ਲਾਲ ਨਵਾਂ ਸ਼ਹਿਰ, ਜਸਵੀਰ ਸਿੰਘ ਸੁਪਰਡੈਂਟ ਫਿਰੋਜਪੁਰ ਅਤੇ ਦਲਜੀਤ ਸਿੰਘ ਜਗਰਾਓਂ ਹਾਜ਼ਰ ਸਨ।