- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਪ੍ਰੇਮ ਦੀ ਖੁਮਾਰੀ ਨਾਲ ਖਿੜ ਉੱਠਦਾ ਹੈ ਜੀਵਨ – ਨਵਜੀਤ ਭਾਰਦਵਾਜ

-ਮਾਂ ਬਗਲਾਮੁਖੀ ਧਾਮ ’ਚ ਕਰਵਾਇਆ ਅਲੌਕਿਕ ਮਹੀਨਾਵਾਰੀ ਹਵਨ-ਯੱਗ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਗੁਲਮੋਹਰ ਸਿਟੀ, ਲਮਾਂ ਪਿੰਡ ਚੌਕ ਨੇੜੇ ਸਥਿਤ ਸਿੱਧ ਮਾਂ ਬਗਲਾਮੁਖੀ ਧਾਮ ’ਚ ਮਾਂ ਬਗਲਾਮੁਖੀ ਜੀ ਦੇ ਨਮਿਤ ਮਾਸਿਕ ਹਵਨ ਯੱਗ ਕਰਵਾਇਆ ਗਿਆ। ਹਵਨ ਦ ਸ਼ੁਰੂਆਤ ਵੇਦਿਕ ਰੀਤੀ-ਰਿਵਾਜਾਂ ਅਨੁਸਾਰ ਬ੍ਰਾਹਮਣਾਂ ਵੱਲੋਂ ਮੁੱਖ ਯਜਮਾਨਾਂ ਹਵਨ ਯੱਗ ਵਿੱਚ ਆਹੁਤੀਆਂ ਪਵਾਕੇ ਕੀਤੀ ਗਈ। ਹਵਨ ਯੱਗ ਦੌਰਾਨ ਪੂਰਾ ਧਾਮ ਵੇਦਿਕ ਮੰਤਰਾਂ ਦੀ ਗੂੰਜ, ਮਾਂ ਬਗਲਾਮੁਖੀ ਦੇ ਜੈਕਾਰਿਆਂ ਅਤੇ ਭਗਤੀਮਈ ਮਾਹੌਲ ਨਾਲ ਸਰਾਬੋਰ ਹੋ ਗਿਆ।
ਇਸ ਮੌਕੇ ਧਾਮ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਆਪਣੇ ਅੰਮ੍ਰਿਤਮਈ ਪ੍ਰਵਚਨਾਂ ਰਾਹੀਂ ਸੰਗਤ ਨੂੰ ਆਧਿਆਤਮਿਕ ਜੀਵਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਜਦੋਂ ਮਨੁੱਖ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਤਾਂ ਉਸ ਦੇ ਜੀਵਨ ਦਾ ਹਰ ਪੱਖ ਬਦਲ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਦਇਆ, ਚਿਹਰੇ 'ਤੇ ਸ਼ਾਂਤੀ ਅਤੇ ਵਿਵਹਾਰ ਵਿੱਚ ਪ੍ਰੇਮ ਦੀ ਝਲਕ ਨਜ਼ਰ ਆਉਂਦੀ ਹੈ। ਇਹੀ ਪ੍ਰਭੂ ਪ੍ਰੇਮ ਦੀ ਖੁਮਾਰੀ ਹੈ, ਜੋ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਤਿਗੁਰੂ ਇੱਕ ਅਜਿਹੇ ਦਿਵਿਆ ਰੰਗਰੇਜ਼ ਹਨ, ਜੋ ਜੀਵਾਤਮਾ ਨੂੰ ਰਾਮ ਨਾਮ ਅਤੇ ਭਗਤੀ ਦੇ ਅਮਿੱਟ ਰੰਗ ਵਿੱਚ ਰੰਗ ਦਿੰਦੇ ਹਨ।
ਦੁਨਿਆਵੀ ਰੰਗ ਸਮੇਂ ਦੇ ਨਾਲ ਫਿੱਕੇ ਪੈ ਜਾਂਦੇ ਹਨ, ਪਰ ਪ੍ਰਭੂ ਦੇ ਨਾਮ ਦਾ ਰੰਗ ਕਦੇ ਮਿਟਦਾ ਨਹੀਂ ਅਤੇ ਜਨਮਾਂ-ਜਨਮਾਂਤਰ ਤੱਕ ਆਤਮਾ ਨਾਲ ਬਣਿਆ ਰਹਿੰਦਾ ਹੈ। ਨਵਜੀਤ ਭਾਰਦਵਾਜ ਨੇ ਕਿਹਾ ਕਿ ਪਰਮਾਤਮਾ ਦਾ ਇਹ ਅਨਮੋਲ ਰੰਗ ਧਨ-ਦੌਲਤ, ਅਹੁਦੇ ਜਾਂ ਸ਼ੋਹਰਤ ਨਾਲ ਨਹੀਂ ਮਿਲਦਾ। ਸਤਿਗੁਰੂ ਸਿਰਫ਼ ਨਿਰਮਲ ਪ੍ਰੇਮ, ਸੱਚੀ ਸ਼ਰਧਾ ਅਤੇ ਪੂਰਨ ਸਮਰਪਣ ਦੀ ਭਾਵਨਾ ਚਾਹੁੰਦੇ ਹਨ। ਜੋ ਮਨੁੱਖ ਅਹੰਕਾਰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹੀ ਇਸ ਦਿਵਿਆ ਕਿਰਪਾ ਦਾ ਹੱਕਦਾਰ ਬਣਦਾ ਹੈ।
ਉਨ੍ਹਾਂ ਨੇ ਸੰਤ ਕਬੀਰ ਦਾਸ ਜੀ ਦਾ ਪ੍ਰਸਿੱਧ ਦੋਹਾ ਵੀ ਸੰਗਤ ਨਾਲ ਸਾਂਝਾ ਕੀਤਾ ਅਤੇ ਕਿਹਾ ਕਿ ਜਦੋਂ ਮਨੁੱਖ ਪ੍ਰਭੂ ਪ੍ਰੇਮ ਵਿੱਚ ਰੰਗ ਜਾਂਦਾ ਹੈ ਤਾਂ ਉਸ ਨੂੰ ਹਰ ਜੀਵ ਵਿੱਚ ਪਰਮਾਤਮਾ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਇਹੀ ਸੱਚੀ ਭਗਤੀ ਦੀ ਪਹਿਚਾਣ ਹੈ। ਪ੍ਰਵਚਨ ਦੇ ਅੰਤ ਵਿੱਚ ਨਵਜੀਤ ਭਾਰਦਵਾਜ ਨੇ ਸਮੂਹ ਸੰਗਤ ਨੂੰ ਰੋਜ਼ਾਨਾ ਪ੍ਰਭੂ ਦਾ ਸਿਮਰਨ ਕਰਨ, ਸਤਿਗੁਰੂ ਦੀ ਬਾਣੀ ਨੂੰ ਜੀਵਨ ਵਿੱਚ ਅਪਣਾਉਣ ਅਤੇ ਪ੍ਰੇਮ, ਸੇਵਾ ਤੇ ਸਮਰਪਣ ਦੇ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਕੰਠ ਜੱਜ, ਸ਼ਵੇਤਾ ਭਾਰਦਵਾਜ, ਨਿਰਮਲ ਸ਼ਰਮਾ, ਰਾਕੇਸ਼ ਪ੍ਰਭਾਕਰ, ਪੂਨਮ ਪ੍ਰਭਾਕਰ, ਸਰੋਜ ਬਾਲਾ, ਸਿਮਰ, ਪੰਕਜ, ਗੁਲਸ਼ਨ ਸ਼ਰਮਾ, ਰਵੀ ਪਾਲ, ਹਿੰਦਪਾਲ, ਮੰਜੂ, ਸਹਦੇਵ, ਕਮਲੇਸ਼, ਰਾਜਿੰਦਰ, ਵੈਸ਼ਾਲੀ, ਰਿਤੂ, ਮਨਦੀਪ ਕੌਰ, ਗੁਰਪ੍ਰੀਤ ਕੌਰ, ਨਵਦੀਪ, ਰਿਸ਼ਭ ਕਾਲੀਆ, ਰਿੰਕੂ ਸੈਣੀ, ਬਲਜਿੰਦਰ ਸਿੰਘ, ਉਦੈ, ਅਜੀਤ ਕੁਮਾਰ, ਨਰਿੰਦਰ, ਨਵੀਨ, ਪ੍ਰਦੀਪ, ਸੁਧੀਰ, ਸੁਮੀਤ, ਮਨੀਸ਼ ਸ਼ਰਮਾ, ਡਾ. ਗੁਪਤਾ, ਅਮਨਦੀਪ, ਅਵਤਾਰ ਸੈਣੀ, ਪਰਮਜੀਤ ਸਿੰਘ, ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਬ੍ਰਾਹਮਣਾਂ ਵੱਲੋਂ ਮੁੱਖ ਯਜਮਾਨਾਂ ਨਾਲ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ, ਨਵਗ੍ਰਹ ਪੂਜਨ ਅਤੇ ਕੁੰਭ ਸਥਾਪਨਾ ਤੋਂ ਬਾਅਦ ਹਵਨ ਯੱਗ ’ਚ ਆਹੁਤੀਆਂ ਪਵਾਕੇ ਕੀਤੀ ਗਈ।