- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਨਾਮਦੇਵ

ਜਾਸ, ਜਲੰਧਰ : ਨਾਮਦੇਵ ਚੌਕ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਸੜਕ ਹਾਦਸੇ ’ਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਸੜਕ ਕੰਢੇ ਖੜ੍ਹੀ ਨਿਗਮ ਦੀ ਟਰਾਲੀ ਨਾਲ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਹੋ ਗਈ। ਟੱਕਰ ਉਪਰੰਤ ਬਾਈਕ ਟਰਾਲੀ ਦੇ ਹੇਠਾਂ ਜਾ ਵੜੀ, ਜਿਸ ਕਾਰਨ ਬਾਈਕ ਸਵਾਰ ਨੌਜਵਾਨ ਨੂੰ ਗੰਭੀਰ ਜ਼ਖ਼ਮ ਆਏ। ਹਾਦਸੇ ਉਪਰੰਤ ਟਰਾਲੀ ਚਾਲਕ ਤੇ ਉਸ ’ਚ ਸਵਾਰ ਤਿੰਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਨੌਜਵਾਨ ਦੀ ਪਛਾਣ ਕ੍ਰਿਸ਼ਨਾ ਦੇ ਤੌਰ 'ਤੇ ਹੋਈ ਹੈ। ਗਵਾਹਾਂ ਅਨੁਸਾਰ ਨਿਗਮ ਦੀ ਟਰਾਲੀ ਕਾਫੀ ਸਮੇਂ ਤੋਂ ਸੜਕ ਕੰਢੇ ਖੜ੍ਹੀ ਸੀ। ਇਸ ਦੌਰਾਨ, ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਮੋਟਰਸਾਈਕਲ ਸਿੱਧਾ ਟਰਾਲੀ ਨਾਲ ਟਕਰਾਅ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਦਾ ਅਗਲਾ ਹਿੱਸਾ ਟਰਾਲੀ ਦੇ ਹੇਠਾਂ ਫਸ ਗਿਆ ਤੇ ਬਾਈਕ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੇ ਸਮੇਂ ਆਲੇ-ਦੁਆਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰਾਲੀ ’ਚ ਸਵਾਰ ਤਿੰਨ ਨੌਜਵਾਨ ਤੇ ਚਾਲਕ ਮੌਕੇ 'ਤੇ ਟਰਾਲੀ ਛੱਡ ਕੇ ਫਰਾਰ ਹੋ ਗਏ। ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਦੇ ਯਤਨ ਸ਼ੁਰੂ ਕੀਤੇ। ਲੋਕਾਂ ਨੇ ਦੱਸਿਆ ਕਿ ਉਹ ਉਥੇ ਨੇੜੇ ਹੀ ਖੜ੍ਹੇ ਸਨ। ਉਸ ਸਮੇਂ ਉਸਨੂੰ ਇਕ ਭਿਆਨਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਮੌਕੇ 'ਤੇ ਪੁੱਜਾ, ਤਾਂ ਦੇਖਿਆ ਕਿ ਇਕ ਨੌਜਵਾਨ ਸੜਕ 'ਤੇ ਗੰਭੀਰ ਜ਼ਖ਼ਮੀ ਪਿਆ ਸੀ ਤੇ ਉਸਦੀ ਬਾਈਕ ਟਰਾਲੀ ਦੇ ਹੇਠਾਂ ਫਸੀ ਹੋਈ ਸੀ।
ਇਸ ਤੋਂ ਬਾਅਦ ਆਲੇ-ਦੁਆਲੇ ਮੌਜੂਦ ਲੋਕਾਂ ਤੇ ਟੈਕਸੀ ਸਟੈਂਡ ਦੇ ਮੁਲਾਜ਼ਮਾਂ ਨੇ ਮਿਲ ਕੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਟੈਕਸੀ ਸਟੈਂਡ ਦੇ ਸੰਚਾਲਕ ਰਾਜਕੁਮਾਰ ਅਨੁਸਾਰ ਸੜਕ 'ਤੇ ਗਲਤ ਤਰੀਕੇ ਨਾਲ ਖੜ੍ਹੀ ਟਰਾਲੀ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਤੁਰੰਤ ਬਾਅਦ ਐਂਬੂਲੈਂਸ ਨੂੰ ਜਾਣਕਾਰੀ ਦਿੱਤੀ ਸੀ, ਪਰ ਕਾਫੀ ਦੇਰ ਤੱਕ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਥਾਣਾ-4 ਦੇ ਏਐੱਸਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਹ ਥਾਣਾ ਨੰਬਰ-3 ਵਿਚ ਡਿਊਟੀ 'ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਰਸਤੇ ਵਿਚ ਇਹ ਹਾਦਸਾ ਦਿਖਾਈ ਦਿੱਤਾ। ਪੁਲਿਸ ਨੇ ਟਰਾਲੀ ਅਤੇ ਮੋਟਰਸਾਈਕਲ ਦੋਹਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।