- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਮਾ ਪਿੰਡ ਚੌਕ ਵੱਲ ਦੀ ਸੜਕ ਟੁੱਟਣ ਕਾਰਨ ਹੁਸ਼ਿਆਰਪੁਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਆ ਰਹੀ ਹੈ ਪ੍ਰੇਸ਼ਾਨੀ

-ਬੱਸ ਅੱਡਾ ਨੇੜੇ ਫਲਾਈਓਵਰ ਹੇਠ ਬਣੇ ਵੈਂਡਰ ਜ਼ੋਨ ਸੀਵਰੇਜ ਬੰਦ ਤੋਂ ਲੋਕ ਪ੍ਰੇਸ਼ਾਨ
-ਖੁਰਲਾ ਕਿੰਗਰਾ ਵਿਖੇ ਪਾਣੀ ਨਾ ਮਿਲਣ ਕਾਰਨ ਲੋਕਾਂ ਨੇ ਨਿਗਮ ਵਿਰੁੱਧ ਕੀਤੀ ਨਾਅਰੇਬਾਜ਼ੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਇਕ ਪਾਸੇ ਬਰਸਾਤੀ ਮੌਸਮ ਤੇ ਦੂਜੇ ਪਾਸੇ ਟੁੱਟੀਆਂ ਸੜਕਾਂ ਲੋਕਾਂ ਲਈ ਬਣੀ ਮੁਸੀਬਤ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਮਿਸਾਲ ਲੰਮਾ ਪਿੰਡ ਚੌਕ ਤੋਂ ਜੰਡੂਸਿੰਘਾ ਵਾਲੀ ਸੜਕ ਜੋ ਹੁ਼ਸ਼ਿਆਰਪੁਰ ਨੂੰ ਲਿੰਕ ਕਰਦੀ ਹੈ, ਦੇ ਟੁੱਟਣ ਕਾਰਨ ਹੁਸ਼ਿਆਰਪੁਰ ਜਾਣ ਵਾਲੇ ਵਾਹਨ ਚਾਲਕ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਆਮ ਤੌਰ ’ਤੇ ਸਾਉਣ ਮਹੀਨੇ ਲੋਕ ਮਾਤਾ ਚਿੰਤਪੁਰਨੀ ਨੂੰ ਇਸ ਰਸਤੇ ਰਾਹੀਂ ਜਾਂਦੇ ਹਨ, ਪਰ ਸੜਕ ਟੁੱਟਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ’ਤੇ ਟੋਏ ਪੈਣ ਕਾਰਨ ਕਈ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਸੜਕ ’ਤੇ ਪੈਚ ਲਾ ਕੇ ਵਾਹਨਾਂ ਚਾਲਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਸੜਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਜਿਸ ਤਰ੍ਹਾਂ ਹੀ ਮੌਸਮ ਠੀਕ ਹੁੰਦਾ ਹੈ, ਸੜਕ ਠੀਕ ਕਰ ਦਿੱਤੀ ਜਾਵੇਗੀ।
-ਸੀਵਰੇਜ ਬੰਦ ਹੋਣ ਕਾਰਨ ਬਣਿਆ ਗੰਦਗੀ ਜਿਹਾ ਵਾਤਾਵਰਨ
ਨਿਗਮ ਵੱਲੋਂ ਬੱਸ ਅੱਡਾ ਦੇ ਫਲਾਈਓਵਰ ਹੇਠ ਜਿਹੜਾ ਵੈਂਡਰ ਜ਼ੋਨ ਬਣਾਇਆ ਸੀ, ਉਥੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਬੰਦ ਹੋਣ ਕਾਰਨ ਗੰਦਗੀ ਦਾ ਵਾਤਾਵਰਨ ਬਣਿਆ ਹੋਇਆ ਹੈ। ਜਦੋਂ ਵੀ ਕੋਈ ਵਾਹਨ ਉਥੋਂ ਗੁਜ਼ਰਦਾ ਹੈ ਤਾਂ ਸਾਰੇ ਸੀਵਰੇਜ ਦੇ ਦੂਸ਼ਿਤ ਪਾਣੀ ਦੇ ਛਿੱਟੇ ਲੋਕਾਂ ਦੇ ਪੈਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਕੱਪੜੇ ਆਦਿ ਵੀ ਖਰਾਬ ਹੋ ਜਾਂਦੇ ਹਨ ਵਿਸ਼ੇਸ਼ ਕਰਕੇ ਔਰਤਾਂ ਨੂੰ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਉੁਥੇ ਦੇ ਇਕ ਦੁਕਾਨਦਾਰ ਅਨਿਲ ਸਭਰਵਾਲ ਨੇ ਦੋਸ਼ ਲਾਇਆ ਕਿ ਨਿਗਮ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੀਵਰੇਜ ਨਹੀਂ ਖੁੱਲ੍ਹ ਸਕਿਆ। ਉਨ੍ਹਾਂ ਨੇ ਕਿਹਾ ਕਿ ਜੇ ਦੋ ਦਿਨਾਂ ’ਚ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਈ ਤਾਂ ਫਿਰ ਨਿਗਮ ’ਚ ਧਰਨਾ ਤੇ ਵਿਖਾਵਾ ਕੀਤਾ ਜਾਏਗਾ।
-ਪਾਣੀ ਨਾ ਮਿਲਣ ’ਤੇ ਲੋਕਾਂ ਨੇ ਕੀਤਾ ਵਿਖਾਵਾ
ਨਕੋਦਰ ਰੋਡ ’ਤੇ ਪੈਂਦੇ ਖੁਰਲਾ ਕਿੰਗਰਾ ਟਾਵਰ ਟਾਊਨ ਤੇ ਖਾਂਬਰਾ ਵਿਚਾਲੇ ਪੈਂਦੀ ਸੜਕ ’ਤੇ ਲੋਕਾਂ ਨੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਧਰਨਾ ਲਾ ਕੇ ਜਾਮ ਲਾਇਆ ’ਤੇ ਵਿਖਾਵਾ ਕੀਤਾ। ਇਸ ਸਬੰਧ ’ਚ ਉਥੇ ਦੀ ਇਕ ਕਾਂਗਰਸੀ ਮਹਿਲਾ ਆਗੂ ਅਨੁਰਾਧਾ ਬੰਗਾ ਨੇ ਕਿਹਾ ਕਿ ਉਕਤ ਇਲਾਕੇ ’ਚ ਬਿਜਲੀ ਬੰਦ ਰਹਿਣ ਕਾਰਨ ਪਾਣੀ ਦੀ ਸਪਲਾਈ ਵੀ ਨਹੀਂ ਹੋਈ ਜਿਸਅ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ, ਜਿਸ ਕਾਰਨ ਲੋਕਾਂ ਨੇ ਉਕਤ ਰੋਡ ’ਤੇ ਧਰਨਾ ਦਿੱਤਾ ਤੇ ਵਿਖਾਵਾ ਕਰਕੇ ਨਿਗਮ ਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਕ ਪਾਸੇ ਬਿਜਲੀ ਨਾ ਮਿਲਣ ਕਾਰਨ ਭਾਰੀ ਗਰਮੀ ਤੇ ਦੂਜੇ ਪਾਸੇ ਲੋਕਾਂ ਨੂੰ ਪੀਣ ਦਾ ਪਾਣੀ ਨਾ ਮਿਲਣ ਤੇ ਮੁੱਖ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਜਾਮ ਕੀਤੀ ਤੇ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ।