- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਪਾਲਕੇ ਸਕੂਲ ਵਿੱਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਕੀਤਾ ਗਿਆ ਆਯੋਜਨ ।

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ’ਚ ਆਰਏਏ ਅਧੀਨ ਭੋਗਪੁਰ ਬਲਾਕ ਦੇ 17 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ 6ਵੀ ਤੋਂ 10ਵੀਂ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਬੀਐੱਨਓ-ਕਮ-ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ’ਚ ਕੀਤਾ। ਪ੍ਰਿੰਸੀਪਲ ਸਾਹਿਬ ਅਨੁਸਾਰ ਇਸ ਸਾਇੰਸ ਪ੍ਰਦਰਸ਼ਨੀ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਸਾਇੰਸ ਵਿਸ਼ੇ ਪ੍ਰਤੀ ਰੁਝਾਨ ਪੈਦਾ ਕਰਨਾ ਹੈ ਤੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪੜ੍ਹਾਈ ਕਰਵਾਉਣਾ ਹੈ। ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ 6 ਥੀਮ ’ਤੇ ਆਧਾਰਿਤ ਮਾਡਲ ਬਣਵਾਏ ਸਨ। ਇਸ ਮੁਕਾਬਲੇ ’ਚ ਜੱਜ ਦੀ ਭੂਮਿਕਾ ਮਿਡਲ ਵਰਗ ਲਈ ਭੋਗਪੁਰ ਸਕੂਲ ਤੋਂ ਲੈਕਚਰਾਰ ਕੈਮਿਸਟਰੀ ਮਿਸ ਰਵੀ ਆਰਤੀ, ਪਚਰੰਗਾ ਸਕੂਲ ਤੋਂ ਸਾਇੰਸ ਮਿਸਟ੍ਰੈੱਸ ਪ੍ਰਿਯੰਕਾ, ਸੰਘਵਾਲ ਸਕੂਲ ਤੋਂ ਸਾਇੰਸ ਮਾਸਟਰ ਮਨਦੀਪ ਕੁਮਾਰ ਨੇ ਨਿਭਾਈ। ਸੈਕੰਡਰੀ ਵਰਗ ਲਈ ਜੱਜ ਦੀ ਭੂਮਿਕਾ ਭੋਗਪੁਰ ਸਕੂਲ ਤੋਂ ਲੈਕਚਰਾਰ ਫਿਜਿਕਸ ਕੁਲਵੀਰ ਸਿੰਘ ਸੈਣੀ, ਕਿਸ਼ਨਪੁਰਾ ਸਕੂਲ ਤੋਂ ਸਾਇੰਸ ਮਿਸਟ੍ਰੈੱਸ ਰੁਪਿੰਦਰਜੀਤ ਕੌਰ ਤੇ ਪੰਡੋਰੀ ਨਿੱਜਰਾਂ ਸਕੂਲ ਤੋਂ ਨਵਪ੍ਰੀਤ ਕੌਰ ਨੇ ਨਿਭਾਈ।
ਇਸ ਮੁਕਾਬਲੇ ਦੇ 6 ਥੀਮਾਂ ਵਿੱਚ 6ਵੀ ਤੋਂ 8ਵੀਂ ਜਮਾਤ ’ਚ ਪਹਿਲੀ ਪੁਜੀਸ਼ਨ ਸਨੇਹਦੀਪ ਕੌਰ, ਬਿੱਟੂ ਵਰਮਾ, ਬਲਜੀਤ ਮਾਹੀ, ਸਿਮਰਨਜੀਤ ਕੌਰ ਸ਼ਾਰਦਾ, ਦੂਜੀ ਪੁਜੀਸ਼ਨ ਅਨੀਜਾ,ਪਲਕ, ਸ਼ਿਵਾ,ਅਮਨਦੀਪ ਅਤੇ ਤੀਜੀ ਪੁਜੀਸ਼ਨ ਜਸ਼ਨਦੀਪ, ਵਿਕਰਾਂਤ ਸ਼ੀਮਾਰ, ਪਵਨਦੀਪ ਕੌਰ ਨੇ ਪ੍ਰਾਪਤ ਕੀਤੀ। 9ਵੀ ਤੋਂ 10 ਜਮਾਤ ’ਚ ਪਹਿਲੀ ਪੁਜੀਸ਼ਨ ਰਾਜਾ ਬਾਬੂ ਕੁਮਾਰ, ਰਾਧਿਕਾ, ਰੋਹਿਤ, ਅਰੁਣ ਕੁਮਾਰ, ਜਸਕਰਨਪਾਲ,ਦੂਜੀ ਪੁਜੀਸ਼ਨ ਸੁਸ਼ੀਲ ਕੁਮਾਰ, ਪਵਨਪ੍ਰੀਤ ਸਿੰਘ, ਜਸਕਰਨਪ੍ਰੀਤ ਸਿੰਘ, ਅਮਨਪ੍ਰੀਤ ਤੇ ਤੀਜੀ ਪੁਜੀਸ਼ਨ ਹਰਲੀਨ ਕੌਰ, ਗੁਰਸ਼ਰਨ ਕੌਰ, ਸਿਮਰਪ੍ਰੀਤ ਕੌਰ ਨੇ ਪ੍ਰਾਪਤ ਕੀਤੀ। ਜੇਤੂ ਵਿਦਿਆਰਥੀਆਂ ਅਤੇ ਜੱਜ ਸਾਹਿਬਾਨ ਨੂੰ ਬੀ ਐਨ ਓ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਜੀ ਵੱਲੋਂ ਮੋਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੇ ਗਾਈਡ ਅਧਿਆਪਕ ਨਿਮਨੀਤ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਲਵਤਾਰ ਸਿੰਘ, ਅਨਾਮਿਕਾ ਗੁਪਤਾ, ਗੁਰਜੀਤ ਕੌਰ, ਕਿਰਨਦੀਪ, ਪ੍ਰਿਯੰਕਾ, ਬਲਜੀਤ ਕੌਰ, ਸਵਾਤੀ ਪੁਸ਼ਕਰਨਾ, ਮਨਿੰਦਰ ਕੌਰ, ਸੁਸ਼ਮਾ ਰਾਣੀ, ਧੀਰਜ ਕਲਸੀ, ਰੇਖਾ ਸ਼ਰਮਾ, ਸਪਰਾ ਸੈਣੀ, ਨੀਰਜ ਕੁਮਾਰ, ਸੁਰਿੰਦਰ ਕੁਮਾਰ, ਹਰਸ਼ ਸ਼ਰਮਾ, ਕਾਂਤਾ ਕੁਮਾਰ, ਮਨਜੀਤ ਕੁਮਾਰ ਅਤੇ ਪ੍ਰਭਜੋਤ ਕੌਰ ਨੂੰ ਵੀ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ। ਸਮਾਗਮ ਦੇ ਸੰਚਾਲਨ ਲਈ ਸਕੂਲ ਸਟਾਫ਼ ਧੀਰਜ ਕਲਸੀ, ਗਗਨਦੀਪ ਕੌਰ, ਰੂਪ ਰਾਣੀ, ਸਰਬਜੀਤ ਕੌਰ,ਕਮਲਦੀਪ ਕੌਰ, ਨਿਰਮਲ ਕੌਰ ਨੂੰ ਵੀ ਪ੍ਰਸ਼ੰਸ਼ਾ ਪੱਤਰ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਗਗਨਦੀਪ ਕੌਰ ਨੇ ਨਿਭਾਈ। ਸਕੂਲ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਖਾਣਾ ਤੇ ਰਿਫਰੈਸ਼ਮੈਂਟ ਵੀ ਦਿੱਤੀ। ਬੀਐੱਨਓ ਸਾਹਿਬ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਾਇੰਸ ਪ੍ਰਦਰਸ਼ਨੀ ’ਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।