- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸੂਬਾ

ਜਾਸ, ਜਲੰਧਰ : ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਹੁਣ ਭਾਜਪਾ ਦੀ ਸਰਕਾਰ ਬਣਨ ਦਾ ਸਮਾਂ ਆ ਗਿਆ ਹੈ। ਪੰਜਾਬ ਦੇ ਲੋਕਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਦੇਖ ਲਿਆ ਹੈ। ਹੁਣ ਸੂਬੇ ਨੂੰ ਵਿਕਾਸ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਲੋੜ ਹੈ। ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਉਦਘਾਟਨ ਲਈ ਆ ਰਹੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਸਿਆਸੀ ਨਹੀਂ ਹੈ।
---
ਸਤਲੁਜ ਫਿਲਮ ਦਿਖਾਉਣ ਦੀ ਹਮਾਇਤ
ਉਨ੍ਹਾਂ ਫਿਲਮ 'ਸਤਲੁਜ' ਦੀ ਹਮਾਇਤ ਕਰਦਿਆਂ ਕਿਹਾ ਇਹ ਫਿਲਮ ਲੋਕਾਂ ਨੂੰ ਦਿਖਾਈ ਜਾਣੀ ਚਾਹੀਦੀ ਹੈ। ਓਟੀਟੀ ਤੋਂ ਹਟਾਉਣ ’ਚ ਭਾਜਪਾ ਦਾ ਕੋਈ ਰੋਲ ਨਹੀਂ ਹੈ। ਫਿਲਮ ’ਚ ਦਿਖਾਇਆ ਗਿਆ ਹੈ ਕਿ ਕਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਕਿਸ ਨੇ 1984 ਦੇ ਦੰਗੇ ਕਰਵਾਏ। ਕਿਸ ਨੇ ਪੰਜਾਬ ’ਚ ਅੱਤਵਾਦ ਨੂੰ ਹੁਲਾਰਾ ਦਿੱਤਾ।
-------
ਐੱਸਆਈਆਰ ਮੁਹਿੰਮ ਦਾ ਡਾਟਾ ਚੋਰੀ ਕਰ ਰਹੀ ‘ਆਪ’
ਕੇਂਦਰ ਸਰਕਾਰ ਦੇ ਵੋਟਾਂ ਦੀ ਜਾਂਚ ਲਈ ਮੁਹਿੰਮ ਐੱਸਆਈਆਰ 'ਤੇ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ 24 ਹਜ਼ਾਰ ਮੁਲਾਜ਼ਮ ਐੱਸਆਈਆਰ 'ਤੇ ਕੰਮ ਕਰ ਰਹੇ ਹਨ। ਪੰਜਾਬ ਦੀ ਆਪ ਸਰਕਾਰ ਮੁਲਾਜ਼ਮਾਂ ਦਾ ਇਕੱਠਾ ਕੀਤਾ ਡਾਟਾ ਚੋਰੀ ਕਰ ਰਹੀ ਹੈ। ਪੰਜਾਬ ਸਰਕਾਰ ਇਸ ਮੁਹਿੰਮ ਵਿਚ ਸਰਕਾਰ ਦੀਆਂ ਉਹ ਯੋਜਨਾਵਾਂ ਨੂੰ ਆਪਣਾ ਦੱਸ ਕੇ ਪ੍ਰਚਾਰ ਕਰ ਰਹੀ ਹੈ, ਜੋ ਯੋਜਨਾਵਾਂ ਕੇਂਦਰ ਸਰਕਾਰ ਦੀਆਂ ਹਨ।