- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦੇਣ ਦਾ ਮਤਾ ਪਾਸ ਕੀਤਾ ਗਿਆ ਤੇ ਇੰਡੀਅਨ ਕਾਂਗਰਸ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਇਮਾਨਦਾਰ, ਬੇਦਾਗ ਤੇ ਹਰਮਨ ਪਿਆਰੇ ਲੀਡਰ ਸਰਦਾਰ ਪ੍ਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਪਾਰਟੀ ਦੀ ਕਮਾਨ ਸੌਂਪੀ ਹੈ।

ਪੰਜਾਬੀ ਜਾਗਰਣ ਟੀਮ, ਜਲੰਧਰ/ਹਮਬਰਗ : ਹਮਬਰਗ ਵਿਖੇ ਸੁਖਦੇਵ ਸਿੰਘ ਜੋਸਨ ਦੇ ਬਾਦਸ਼ਾਹ ਰੈਸਟੋਰੈਂਟ ਵਿੱਚ ਬੀਤੇ ਦਿਨੀਂ ਹਮਬਰਗ ਹਾਕੀ ਕਲੱਬ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦੇਣ ਦਾ ਮਤਾ ਪਾਸ ਕੀਤਾ ਗਿਆ ਤੇ ਇੰਡੀਅਨ ਕਾਂਗਰਸ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਇਮਾਨਦਾਰ, ਬੇਦਾਗ ਤੇ ਹਰਮਨ ਪਿਆਰੇ ਲੀਡਰ ਸਰਦਾਰ ਪ੍ਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਪਾਰਟੀ ਦੀ ਕਮਾਨ ਸੌਂਪੀ ਹੈ। ਇਸ ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਟੀਮ ਵਰਕ ਦੀ ਮਹੱਤਤਾ ਸਮਝਣ ਵਾਲੇ ਪ੍ਰਗਟ ਸਿੰਘ ਹੀ ਇਸ ਸਮੇਂ ਸਮੁੱਚੇ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਏਕਤਾ ਦੀ ਡੋਰ ਵਿੱਚ ਪਰੋ ਸਕਦੇ ਹਨ। ਇਹ ਆਸ ਵੀ ਪ੍ਰਗਟ ਕੀਤੀ ਗਈ ਕਿ ਪੰਜਾਬ ਵਿੱਚ 2027 ਨੂੰ ਹੋਣ ਵਾਲੀ ਅਸੈਂਬਲੀ ਦੀ ਚੋਣ ਵਿੱਚ ਕਾਂਗਰਸ ਪਾਰਟੀ ਜਿੱਤ ਹਾਸਲ ਕਰਦੀ ਹੋਈ ਸਰਕਾਰ ਬਣਾਵੇਗੀ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਹਿਸੂਸ ਹੋ ਰਿਹਾ ਹੈ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਆਰਥਿਕ ਤੇ ਨੈਤਿਕ ਪਤਨ ਚੋਂ ਉਭਾਰ ਸਕਦੀ ਹੈ ਤੇ ਪੰਜਾਬ ਨੂੰ ਮੁੜ ਇੱਕ ਨੰਬਰ ਸੂਬਾ ਬਣਾ ਸਕਦੀ ਹੈ।
ਇਸ ਮੀਟਿੰਗ ਵਿੱਚ ਕਲੱਬ ਦੇ ਸਮੁੱਚੇ ਮੈਂਬਰ, ਜਿਨਾਂ ਵਿੱਚ ਗੁਰਮੇਲ ਸਿੰਘ ਚੀਮਾ, ਮੇਘਾ ਸਿੰਘ ਚੀਮਾ, ਊਧਮ ਸਿੰਘ ਸੇਖੋ, ਸੁਰਜੀਤ ਸਿੰਘ ਸੋਹੀ, ਸ਼ਿਵਰਾਜ ਸਿੰਘ ਬਰਾੜ, ਜਸ ਪਵਨਦੀਪ ਸਿੰਘ ਗਿੱਲ, ਬਿਕਰਮਜੀਤ ਸਿੰਘ ਗਰੇਵਾਲ, ਅਮਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਅਟਵਾਲ, ਜਸਕਰਨ ਸਿੰਘ ਗਿੱਲ, ਰਵਨੀਤ ਸਿੰਘ ਗਰੇਵਾਲ, ਮੁਖਤਿਆਰ ਸਿੰਘ ਰੰਧਾਵਾ, ਪ੍ਰਭਜੋਤ ਸਿੰਘ ਸੰਧੂ, ਪਵਨਦੀਪ ਸਿੰਘ ਗਰੇਵਾਲ, ਕਸ਼ਮੀਰ ਸਿੰਘ, ਦਲਜੀਤ ਚੀਮਾ, ਅਵਤਾਰ ਸਿੰਘ ਬਰੀਮਨ,ਜਸਬੀਰ ਸਿੰਘ ਗਰੇਵਾਲ, ਸਨਵੀਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਸਿੰਘ, ਜਸਵੀਰ ਸਿੰਘ ਗਰੇਵਾਲ ਤੇ ਗਿਆਨ ਸਿੰਘ ਭਾਨਾ ਆਦਿ ਨੇ ਸ਼ਿਰਕਤ ਕੀਤੀ।
ਦੱਸਣ ਯੋਗ ਹੈ ਕਿ ਪੰਜਾਬ ਹਾਕੀ ਕਲੱਬ ਹਮਬਰਗ ਦਾ ਆਗਾਜ਼ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਕੋਚ ਪਦਮਸ੍ਰੀ ਪ੍ਰਗਟ ਸਿੰਘ ਦੇ ਜਰਮਨ ਵਿੱਚ 1993-1994 ਵਿੱਚ ਦੋ ਵਾਰ ਆਉਣ ਤੇ ਹਾਕੀ ਦੇ ਖੇਡ ਪ੍ਰੇਮੀਆਂ ਦੀਆਂ ਉਹਨਾਂ ਨਾਲ ਹੋਈਆਂ ਮਿਲਣੀਆਂ ਤੋਂ ਪ੍ਰੇਰਿਤ ਹੋ ਕੇ ਸੁਤੰਤਰ ਬੀਰ ਸਿੰਘ ਕੂਨਰ, ਕੁਲਵੰਤ ਸਿੰਘ ਗਾਲਬ ਤੇ ਕਰਮਜੀਤ ਸਿੰਘ ਬਿੰਜਲ ਅਤੇ ਸੁਖਜਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਬਾਜਵਾ ਆਦਿ ਵੱਲੋਂ ਮਿਲ ਕੇ ਹਾਕੀ ਕਲੱਬ ਸਥਾਪਿਤ ਕੀਤੀ ਗਈ ਸੀ। ਹੁਣ ਇਸ ਕਲਬ ਵਿੱਚ ਪੰਜਾਬੀਆਂ ਦੀ ਦੂਜੀ ਪੀੜ੍ਹੀ ਵੀ ਸ਼ਾਮਿਲ ਹੋ ਕੇ ਖੇਡ ਰਹੀ ਹੈ।