‘ਜੇਲ੍ਹ ’ਚ ਮੁਫ਼ਤ ਖਾਣਾ ਮਿਲਦੈ, ਮੈਨੂੰ ਕੋਈ ਡਰ ਨਹੀਂ’
ਜਲੰਧਰ ’ਚ ਦਲੇਰ ਚੋਰ ਦੀ 'ਜਨਤਕ ਸ਼ਰਮਿੰਦਗੀ
Publish Date: Wed, 01 Apr 2026 07:43 PM (IST)
Updated Date: Wed, 01 Apr 2026 07:46 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਚੋਰਾਂ ’ਚ ਹੁਣ ਪੁਲਿਸ ਜਾਂ ਕਾਨੂੰਨ ਪ੍ਰਤੀ ਥੋੜ੍ਹਾ ਜਿਹਾ ਵੀ ਡਰ ਨਹੀਂ ਹੈ। ਤਾਜ਼ਾ ਘਟਨਾ ਸ਼੍ਰੀ ਦੇਵੀ ਤਲਾਬ ਮੰਦਰ ਚੈਰੀਟੇਬਲ ਹਸਪਤਾਲ ਨੇੜੇ ਵਾਪਰੀ ਹੈ, ਜਿੱਥੇ ਲੋਕਾਂ ਨੇ ਇਕ ਨੌਜਵਾਨ ਨੂੰ ਸਾਈਕਲ ਚੋਰੀ ਕਰਦੇ ਸਮੇਂ ਰੰਗੇ ਹੱਥੀਂ ਫੜ ਲਿਆ। ਮੁਲਜ਼ਮ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੁਕਾਨਦਾਰ ਗੌਤਮ ਗੁਪਤਾ ਨੇ ਦੱਸਿਆ ਕਿ ਉਪਰੋਕਤ ਚੋਰ ਨੇ ਪਿਛਲੇ ਦਿਨ ਹੀ ਇਲਾਕੇ ’ਚ ਚੋਰੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਸਨ। ਅੱਜ ਜਦੋਂ ਮੁਲਜ਼ਮ ਦੁਬਾਰਾ ਚੋਰੀ ਕਰਨ ਦੇ ਇਰਾਦੇ ਨਾਲ ਇਲਾਕੇ ’ਚ ਵਾਪਸ ਆਇਆ ਤਾਂ ਚੌਕਸ ਸਟਾਫ ਮੈਂਬਰਾਂ ਨੇ ਉਸ ਨੂੰ ਪਛਾਣ ਕੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਰੰਧਾਵਾ ਵਾਸੀ ਬੱਬੂ ਵਜੋਂ ਹੋਈ ਹੈ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕੀਤੀ ਤਾਂ ਉਸ ਨੇ ਨਿਡਰਤਾ ਨਾਲ ਜਵਾਬ ਦਿੱਤਾ ਉਹ ਜੇਲ੍ਹ ਜਾਣ ਤੋਂ ਨਹੀਂ ਡਰਦਾ, ਘੱਟੋ-ਘੱਟ ਉੱਥੇ ਉਸ ਮੁਫ਼ਤ ਖਾਣਾ ਮਿਲਦਾ ਹੈ। ਚੋਰ ਦੀ ਇਹ ਟਿੱਪਣੀ ਸੁਣ ਕੇ ਮੌਕੇ ਤੇ ਮੌਜੂਦ ਲੋਕ ਹੈਰਾਨ ਰਹਿ ਗਏ। ਮੁਲਜ਼ਮ ਕੋਲੋਂ ਚੋਰੀ ਹੋਇਆ ਸਾਈਕਲ ਬਰਾਮਦ ਕਰ ਲਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।