- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜਤਾਲ ਕਰਕੇ ਸਰਕਾਰੀ ਬੈਂਕ ਬੰਦ ਰਹੇ, ਨਿੱਜੀ ਖੁਲ੍ਹੇ ਮਿਲੇ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਨਗਰ ਦੇ ਸਭ ਤੋਂ ਪੁਰਾਣੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਕੈਂਚੀ ਗੇਟ ਨੂੰ ਤਾਲਾ ਲੱਗਾ ਮਿਲਿਆ ਤੇ ਲੋਕਾਂ ਦੀ ਸਹੂਲਤ ਲਈ ਗੇਟ ਤੇ ਪੰਜਾਬੀ ਤੇ ਹਿੰਦੀ ’ਚ ਸੂਚਨਾ ਲਿਖ ਕੇ ਚਿਪਕਾਈ ਗਈ ਸੀ ਕਿ ‘ਹੜਤਾਲ ਕਾਰਨ ਬੈਂਕ ਬੰਦ ਹੈ’। ਸੂਚਨਾ ਦੇ ਹੇਠਾਂ ਬੈਂਕ ਦੀ ਮੋਹਰ ਵੀ ਲਗਾਈ ਗਈ ਸੀ, ਜਿਸ ਤੋਂ ਇਹ ਲੱਗਦਾ ਸੀ ਜਿਵੇਂ ਹੜਤਾਲ ਦੀ ਸੂਚਨਾ ਸਰਕਾਰੀ ਹੋਵੇ। ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਤੇ ਸਟੇਟ ਬੈਂਕ ਆਫ਼ ਇੰਡੀਆ ਆਦਿ ਵੀ ਹੜਤਾਲ ਕਰ ਕੇ ਬੰਦ ਰਹੇ ਜਦਕਿ ਕਈ ਏਟੀਐੱਮ ਵੀ ਬੰਦ ਰੱਖੇ ਗਏ। ਨਗਰ ’ਚ ਕਈ ਨਿੱਜੀ ਬੈਂਕ ਵੀ ਹਨ ਜੋ ਸਭ ਖੁੱਲ੍ਹੇ ਮਿਲੇ। ਕੈਪੀਟਲ ਬੈਂਕ ਦੇ ਮੈਨੇਜਰ ਭੁਪਿੰਦਰ ਸਿੰਘ ਨਾਲ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੈਂਕ ਸਾਰੇ ਹੀ ਖੁੱਲ੍ਹੇ ਹਨ। ਸਰਕਾਰੀ ਬੈਂਕਾਂ ਵਿਖੇ ਆਏ ਕਈ ਲੋਕ ਬੈਂਕਾਂ ਦੇ ਗੇਟਾਂ ਤੇ ਸ਼ਟਰਾਂ ਨੂੰ ਤਾਲੇ ਲੱਗੇ ਵੇਖ ਕੇ ਪਰੇਸ਼ਾਨ ਹੋ ਕੇ ਮੁੜਦੇ ਦਿਖਾਈ ਦਿੱਤੇ।