
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮਦਨ ਕਰ ਵਿਭਾਗ ਵੱਲੋਂ ਲਕਸ਼ਮੀ ਨਾਰਾਇਣ ਮੰਦਰ ਸ਼ਾਹਕੋਟ ਵਿਖੇ ਆਊਟਰੀਚ (ਜਨਸੰਪਰਕ) ਪ੍ਰੋਗਰਾਮ ਦਾ ਕਰਵਾਇਆ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਜਲੰਧਰ ਦੇ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ ਡਾ. ਸ਼ਿਵਦਾਨ ਸਿੰਘ ਭਦੌਰੀਆ ਦੀ ਅਗਵਾਈ ਹੇਠ ਆਮਦਨ ਕਰ ਵਿਭਾਗ ਵੱਲੋਂ ਲਕਸ਼ਮੀ ਨਾਰਾਇਣ ਮੰਦਰ, ਸ਼ਾਹਕੋਟ ਵਿਖੇ ਟੈਕਸਦਾਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਸ਼ਿਵਦਾਨ ਸਿੰਘ ਭਦੌਰੀਆ ਨੇ ਇਨਕਮ-ਟੈਕਸ ਐਕਟ, 2025 ਤੇ ਇਨਕਮ-ਟੈਕਸ ਨਿਯਮ, 2026 ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਐਡੀਸ਼ਨਲ ਇਨਕਮ ਟੈਕਸ ਕਮਿਸ਼ਨਰ ਯਸ਼ੇਂਦਰ ਗਰਗ ਤੇ ਡਿਪਟੀ ਇਨਕਮ ਟੈਕਸ ਕਮਿਸ਼ਨਰ ਸਤਵਿੰਦਰ ਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਟੈਕਸਦਾਤਿਆਂ ਨੂੰ ਐਡਵਾਂਸ ਟੈਕਸ ਸਹੀ ਤੇ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਇਨਕਮ ਟੈਕਸ ਅਫ਼ਸਰ ਨਕੋਦਰ ਪਰਮਜੀਤ ਸਿੰਘ ਨੇ ਟੈਕਸਦਾਤਿਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ ਕਿਸ਼ਤ ਦਾ ਬਣਦਾ ਐਡਵਾਂਸ ਟੈਕਸ 15 ਸਤੰਬਰ ਜਾਂ ਇਸ ਤੋਂ ਪਹਿਲਾਂ ਜਮ੍ਹਾਂ ਕਰਵਾਉਣ। ਪ੍ਰੋਗਰਾਮ ’ਚ ਕਰੀਬ 165 ਤੋਂ 170 ਟੈਕਸਦਾਤਿਆਂ, ਪੇਸ਼ੇਵਰਾਂ, ਚਾਰਟਰਡ ਅਕਾਊਂਟੈਂਟਸ, ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ, ਵਪਾਰ ਤੇ ਉਦਯੋਗ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਟੈਕਸ ਬਾਰ ਐਸੋਸੀਏਸ਼ਨ ਨਕੋਦਰ ਤੇ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਅਗਰਵਾਲ, ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਬੈਜ ਨਾਥ ਅਗਰਵਾਲ, ਸ਼ਾਹਕੋਟ ਮਿਉਂਸੀਪਲ ਕਮੇਟੀ ਦੇ ਸਾਬਕਾ ਪ੍ਰਧਾਨ ਸਤੀਸ਼ ਰੇਹਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।