ਬਠਲਾ ਪਰਿਵਾਰ ਸਮੇਤ ‘ਆਪ’ ’ਚ ਸ਼ਾਮਲ ਵਾਰਡ ਨੰਬਰ 3 ’ਚ ਲੋਕ ਮਿਲਣੀ, ਲਾਲਾ ਅਮਰਨਾਥ ਬਠਲਾ ਪਰਿਵਾਰ ਸਮੇਤ ‘ਆਪ’ ’ਚ ਸ਼ਾਮਲ
Publish Date: Mon, 14 Sep 2026 06:38 PM (IST)
Updated Date: Mon, 14 Sep 2026 06:41 PM (IST)
-ਲੋਹਟੀਆ ਨੇ ਸਮੱਸਿਆਵਾਂ ਸੁਣ ਕੇ ਦਿੱਤਾ ਹੱਲ ਦਾ ਭਰੋਸਾ ਨਵਦੀਪ ਸਿੰਘ ਨਵੀ/ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਸ਼ਹਿਰ ਦੇ ਵਾਰਡ ਨੰਬਰ 3 ’ਚ ਆਮ ਆਦਮੀ ਪਾਰਟੀ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸਥਾਨਕ ਲੋਕਾਂ ਵੱਲੋਂ ਵਾਰਡ ਨਾਲ ਸਬੰਧਤ ਵੱਖ-ਵੱਖ ਮੁੱਦੇ ਉਨ੍ਹਾਂ ਦੇ ਸਾਹਮਣੇ ਰੱਖੇ ਗਏ, ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਸਬੰਧਤ ਪੱਧਰ ’ਤੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਲੋਕ ਮਿਲਣੀ ਦੌਰਾਨ ਲਾਲਾ ਅਮਰਨਾਥ ਬਠਲਾ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪਾਰਟੀ ਨਾਲ ਜੁੜਨ ਵਾਲੇ ਹਰੇਕ ਵਿਅਕਤੀ ਦਾ ਮਾਣ-ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਪੱਧਰ ’ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ। ਇਸ ਮੌਕੇ ਕੌਂਸਲਰ ਵੈਭਵ ਸ਼ਰਮਾ, ਕੌਂਸਲਰ ਰਣਜੀਤਾ, ਅਮਰਜੀਤ ਲੋਟਾ, ਮਨੋਜ ਕੁਮਾਰ, ਤਾਰਾ ਚੰਦ ਜੱਖੂ, ਸੰਗਠਨ ਇੰਚਾਰਜ ਵਰਿੰਦਰ ਸੈਣੀ, ਮੁਕੇਸ਼ ਗਾਬਾ, ਹੀਰਾ, ਪਾਰਸ਼ਦ ਪਤੀ ਰਾਜਕੁਮਾਰ ਵਿੱਕੀ ਸਮੇਤ ਹੋਰ ਪਾਰਟੀ ਵਰਕਰ ਤੇ ਸਮਰਥਕ ਮੌਜੂਦ ਸਨ।