ਅੱਜ ਮਨਾਇਆ ਜਾਵੇਗਾ ਕੌਮੀ ਮੰਗ ਦਿਵਸ : ਬਾਸੀ
ਪ.ਸ.ਸ.ਫ. ਵੱਲੋਂਂ ਕੌਮੀ ਮੰਗ ਦਿਵਸ ਅੱਜ ਮਨਾਇਆ ਜਾਵੇਗਾ-ਬਾਸੀ
Publish Date: Wed, 25 Feb 2026 07:10 PM (IST)
Updated Date: Wed, 25 Feb 2026 07:13 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਦਫਤਰ ’ਚ ਹੋਈ। ਮੀਟਿੰਗ ਦੀ ਕਾਰਵਾਈ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਚਲਾਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ 23 ਤੋਂ 26 ਜਨਵਰੀ ਤੱਕ ਸ਼ਿਰਡੀ (ਮਹਾਰਾਸ਼ਟਰ) ਵਿਖੇ ਹੋਈ 18ਵੀਂ ਕੌਮੀ ਕਾਨਫਰੰਸ ਵੱਲੋਂ 26 ਫਰਵਰੀ ਨੂੰ ਕੌਮੀ ਮੰਗ ਦਿਵਸ ਮਨਾਉਣ ਦੇ ਕੀਤੇ ਗਏ ਐਲਾਨ ਅਨੁਸਾਰ ਪ ਸ ਸ ਫ ਵੱਲੋਂ ਵੀ ਪੂਰੇ ਪੰਜਾਬ ’ਚ ਕੌਮੀ ਮੰਗ ਦਿਵਸ ਮਨਾਉਣ ਦਾ ਐਲਾਨ ਕੀਤਾ। ਕੌਮੀ ਮੰਗ ਦਿਵਸ ਮਨਾਉਣ ਸਮੇਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਜਾਣ ਵਾਲੇ ਮੰਗ ਪੱਤਰ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਵਿਭਾਗਾਂ ’ਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ’ਚ ਖਾਲੀ ਪੋਸਟਾਂ ਨੂੰ ਪੂਰੇ ਪੂਰੇ ਗ੍ਰੇਡਾਂ ’ਤੇ ਤੁਰੰਤ ਭਰਨ ਲਈ, ਫਾਈਨਾਂਸ ਬਿੱਲ 2025 ’ਚ ਪੈਨਸ਼ਨ ਅਧਿਨਿਯਮ ਨੂੰ ਰੱਦ ਕਰਨ, ਪੀਐੱਫਆਰ ਡੀਏ ਬਿੱਲ ਰੱਦ ਕਰਨ, ਐੱਨਪੀਐੱਸ/ਯੂਪੀਐੱਸ ਨੂੰ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਚਾਰ ਕਿਰਤ ਕੋਡਾਂ ਨੂੰ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਇਕ ਸਾਰ ਲਾਗੂ ਕਰਨ, ਵੱਖ-ਵੱਖ ਸੂਬਿਆਂ ’ਚ ਡੀਏ/ਡੀਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਸੰਵਿਧਾਨ ਦੀ ਧਾਰਾ 310,311(2) (ਏਬੀਸੀ) ਨੂੰ ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਸ਼ਰਤ ਨੂੰ ਰੱਦ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੈਸ਼ ਲੈਸ ਹੈੱਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖਣ ਤੇ ਫਿਰਕਾਪ੍ਰਸਤੀ ਦੇ ਵਿਰੁੱਧ ਸੰਘਰਸ਼ ਕਰਨੇ ਆਦਿ ਮੰਗਾਂ ਦੇ ਮੰਗ ਪੱਤਰ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਜਾਣਗੇ ਤੇ ਕੌਮੀ ਮੰਗ ਦਿਵਸ ਮਨਾਇਆ ਜਾਵੇਗਾ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਚਾਹਲ, ਗੁਰਦੀਪ ਸਿੰਘ ਬਾਜਵਾ, ਬੁਬਿੰਦਰ ਸਿੰਘ, ਕੁਲਦੀਪ ਸਿੰਘ ਪੁਰੋਵਾਲ, ਗੁਰਵਿੰਦਰ ਸਿੰਘ ਚੰਡੀਗੜ੍ਹ, ਹਰਨੇਕ ਸਿੰਘ ਬਠਿੰਡਾ, ਵੀਰ ਇੰਦਰਜੀਤ ਸਿੰਘ ਪੁਰੀ, ਗੁਰਦੇਵ ਸਿੰਘ ਸਿੱਧੂ, ਮਾਲਵਿੰਦਰ ਸਿੰਘ ਸੰਗਰੂਰ, ਅਨਿਲ ਕੁਮਾਰ ਬਰਨਾਲਾ, ਸੁਭਾਸ਼ ਪਠਾਨਕੋਟ, ਨਿਰਮੋਲਕ ਸਿੰਘ ਹੀਰਾ, ਕੁਲਦੀਪ ਸਿੰਘ ਵਾਲੀਆ, ਨਰਿੰਦਰ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਰੰਗੀਲਪੁਰ, ਜਸਵਿੰਦਰ ਪਾਲ ਰੋਪੜ, ਕਿਸ਼ੋਰ ਚੰਦ ਗਾਜ, ਸਿਮਰਨਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਭੁੱੱਟੋ, ਬਲਜਿੰਦਰ ਸਿੰਘ ਤਾਰਨਤਾਰਨ,ਰਾਣੋ ਖੇੜੀ ਗਿੱਲਾ, ਬਿਮਲਾ ਰਾਣੀ ਫਾਜਿਲਕਾ, ਕਮਲਜੀਤ ਕੌਰ ਹੁਸ਼ਿਆਰਪੁਰ ਤੇ ਹੋਰ ਸਾਥੀ ਸ਼ਾਮਲ ਹੋਏ।