ਥਾਣੇ ਦੇ ਬਾਹਰ ਹਾਈ ਵੋਲਟੇਜ਼ ਡਰਾਮਾ, ਸਾਬਕਾ ਵਿਧਾਇਕ ’ਤੇ ਔਰਤ ਨਾ ਲਾਏ ਦੋਸ਼
ਥਾਣੇ ਦੇ ਬਾਹਰ ਹਾਈ ਵੋਲਟੇਜ਼ ਡਰਾਮਾ,
Publish Date: Sat, 04 Apr 2026 10:32 PM (IST)
Updated Date: Sun, 05 Apr 2026 04:11 AM (IST)

- ਔਰਤ ਨੇ ਪੁੱਤਰ ਨੂੰ ਜੁੱਤੀ ਨਾਲ ਕੁੱਟਿਆ, ਘਟਨਾ ਸੀਸੀਟੀਵੀ ’ਚ ਕੈਦ, ਡੋਪ ਟੈਸਟ ਨੂੰ ਲੈ ਕੇ ਖੁੱਲ੍ਹੀ ਚੁਣੌਤੀ - ਰਾਜ਼ੀਨਾਮੇ ਦੇ ਪੈਸਿਆਂ ਨੂੰ ਲੈ ਕੇ ਵਧਿਆ ਵਿਰੋਧ ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਵੈਸਟ ਹਲਕੇ ’ਚ ਥਾਣਾ ਨੰਬਰ 5 ਦੇ ਅਧੀਨ ਆਉਂਦੇ ਖੇਤਰ ’ਚ ਇਕ ਵਿਵਾਦ ਨੇ ਤੂਲ ਫੜ ਲਿਆ ਤੇ ਥਾਣੇ ਦੇ ਬਾਹਰ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ। ਲੋਕਾਂ ਨੇ ਸੜਕ ਤੇ ਲੰਮੇ ਪੈ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮਾਮਲੇ ’ਚ ਸੀਤਲ ਅੰਗੁਰਾਲ ਦੇ ਦਫਤਰ ’ਚ ਇੱਕ ਔਰਤ ਵਲੋਂ ਆਪਣੇ ਹੀ ਪੁੱਤਰ ਨੂੰ ਜੁੱਤੀ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਦੋਸ਼ ਸੀ ਕਿ ਸ਼ੀਤਲ ਤੇ ਉਸਦੇ ਭਰਾਵਾਂ ਨੇ ਉਸਦੇ ਨਾਲ ਗਲਤ ਕੀਤਾ ਹੈ, ਜਿਸਦੀ ਉਹ ਸ਼ਿਕਾਇਤ ਦੇਣਾ ਚਾਹੁੰਦੇ ਸਨ, ਰਾਜ਼ੀਨਾਮਾ ਨਹੀਂ ਚਾਹੁੰਦੇ ਸਨ ਪਰ ਪੁੱਤ ਨੇ ਪੈਸੇ ਲੈ ਲਏ, ਜੋ ਗਲਤ ਸੀ। ਦੂਜੇ ਪਾਸੇ, ਇਹ ਵਿਰੋਧ ਇਕ ਮੁੰਡੇ ਤੇ ਕੁੜੀ ਵਿਚ ਹੋਏ ਝਗੜੇ ਤੋਂ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਹੈ। ਮਾਮਲੇ ਨੂੰ ਸੁਲਝਾਉਣ ਲਈ ਦੋਹਾਂ ਪੱਖਾਂ ਨੇ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਨਾਲ ਸੰਪਰਕ ਕੀਤਾ ਸੀ। ਸ਼ੀਤਲ ਅੰਗੁਰਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਥਾਣਾ ਪੱਧਰ ਤੇ ਦੋਹਾਂ ਪੱਖਾਂ ’ਚ 50 ਹਜ਼ਾਰ ਰੁਪਏ ’ਚ ਸਮਝੌਤਾ ਹੋ ਗਿਆ ਸੀ। ਹਾਲਾਂਕਿ, ਬਾਅਦ ’ਚ ਲੜਕੀ ਪੱਖ ਤੋਂ ਇਸ ਰਕਮ ਨੂੰ ਵਧਾ ਕੇ ਸਵਾ ਲੱਖ ਰੁਪਏ ਕਰਨ ਦੀ ਮੰਗ ਕੀਤੀ ਜਾਣ ਲੱਗੀ, ਜਿਸ ਨਾਲ ਵਿਵਾਦ ਫਿਰ ਤੋਂ ਭੜਕ ਗਿਆ। ਇਸੇ ਵਿਚਕਾਰ ਕੁੜੀ ਦਾ ਭਰਾ ਰਾਜਨ ਅੰਗੁਰਾਲ ਕੋਲ ਪਹੁੰਚ ਗਿਆ, ਜਿਸ ਤੋਂ ਬਾਅਦ ਉਸਦੀ ਮਾਂ ਵੀ ਉੱਥੇ ਆ ਗਈ। ਦੋਸ਼ ਹੈ ਕਿ ਔਰਤ ਨੇ ਗੁੱਸੇ ਵਿਚ ਆ ਕੇ ਆਪਣੇ ਪੁੱਤਰ ਨੂੰ ਜੁੱਤੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ বিএਭਾਜਪਾ ਨੇਤਾ ਸ਼ੀਤਲ ਅੰਗੁਰਾਲ ਤੇ ਉਸਦੇ ਪਰਿਵਾਰ ਖਿਲਾਫ ਅਪਸ਼ਬਦ ਬੋਲੇ। ਦੂਜੇ ਪਾਸੇ ਘਟਨਾ ਦੌਰਾਨ ਔਰਤ ਤੇ ਉਸਦਾ ਪੁੱਤਰ ਥਾਣੇ ਦੇ ਬਾਹਰ ਸੜਕ ਤੇ ਲੇਟ ਕੇ ਪ੍ਰਦਰਸ਼ਨ ਕਰਨ ਲੱਗੇ, ਜਿਸ ਨਾਲ ਮੌਕੇ ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਵਿਵਾਦ ਉਸ ਸਮੇਂ ਹੋਰ ਵਧ ਗਿਆ, ਜਦੋਂ ਔਰਤ ਦੇ ਪੁੱਤਰ ਨੇ ਰਾਜਨ ਅੰਗੁਰਾਲ ਨੂੰ ਖੁੱਲ੍ਹਾ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਸਦੇ ਪੁੱਤਰ ਨੂੰ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ, ਤਾਂ ਦੋਹਾਂ ਦਾ ਡੋਪ ਟੈਸਟ ਕਰਵਾਇਆ ਜਾਵੇ, ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਇਸ ਬਿਆਨ ਤੋਂ ਬਾਅਦ ਮਾਮਲਾ ਹੋਰ ਜ਼ਿਆਦਾ ਗਰਮਾ ਗਿਆ। ਉਧਰ, ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਕਿ ਇਸ ਪੂਰੇ ਮਾਮਲੇ ’ਚ ਕੁਝ ਪ੍ਰਧਾਨ ਕੰਮ ਕਰ ਰਹੇ ਹਨ ਤੇ ਲੜਕੇ ਦੇ ਪਰਿਵਾਰ ਤੇ ਲਗਾਤਾਰ ਵੱਧ ਪੈਸੇ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 50 ਹਜ਼ਾਰ ਰੁਪਏ ’ਚ ਰਾਜੀਨਾਮਾ ਤੈਅ ਕੀਤਾ ਗਿਆ ਸੀ, ਜਿਸ ਵਿੱਚੋਂ ਮੌਕੇ ਤੇ 19 ਹਜ਼ਾਰ ਰੁਪਏ ਨਕਦ ਦਿੱਤੇ ਗਏ ਤੇ ਬਾਕੀ ਰਕਮ ਆਨਲਾਈਨ ਟ੍ਰਾਂਸਫਰ ਕੀਤੀ ਗਈ। ਸ਼ੀਤਲ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਦੇ ਏਐੱਸਆਈ ਨੇ ਇਹ ਸਮਝੌਤਾ ਕਰਵਾਇਆ ਸੀ। ਹਾਲਾਂਕਿ, ਹੁਣ ਲੜਕੀ ਪੱਖ ਇਸ ਸਮਝੌਤੇ ਤੋਂ ਮੁੱਕਰ ਰਿਹਾ ਹੈ ਤੇ ਵੱਧ ਪੈਸੇ ਦੀ ਮੰਗ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਨਾ ਤਾਂ ਕੋਈ ਗੰਭੀਰ ਕੁੱਟਮਾਰ ਹੋਈ ਸੀ ਤੇ ਨਾ ਹੀ ਕਿਸੇ ਨੂੰ ਸੁੱਟ ਲੱਗੀ ਸੀ, ਫਿਰ ਵੀ ਬੇਕਾਰ ਤੌਰ ਤੇ ਵਿਵਾਦ ਨੂੰ ਵਧਾਇਆ ਜਾ ਰਿਹਾ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਸਿਰਫ਼ ਦੋਨੋਂ ਪੱਖਾਂ ਦੇ ਵਿਚਕਾਰ ਸਮਝੌਤਾ ਕਰਵਾਉਣ ਲਈ ਥਾਣਾ ਮੁਖੀ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦਾ ਇਸ ਵਿਵਾਦ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਲੋਕਾਂ ਨੂੰ ਰੋਕਿਆ, ਹੋਏ ਪਰੇਸ਼ਾਨ ਧਰਨੇ ਦੌਰਾਨ ਪ੍ਰਦਰਸ਼ਨ ਕਰਨ ਵਾਲਿਆਂ ਨੇ ਰਾਹਗੀਰਾਂ ਨੂੰ ਜ਼ਬਰਦਸਤੀ ਰੋਕਿਆ, ਜਿਸ ਨਾਲ ਲੋਕ ਬਹੁਤ ਪਰੇਸ਼ਾਨ ਹੋਏ। ਹਾਲਾਂਕਿ ਕਈ ਲੋਕ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦੀ ਗੱਲ ਕਰ ਰਹੇ ਸਨ ਪਰ ਕੁਝ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕ ਰਹੇ ਸਨ। ਬਾਅਦ ’ਚ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਲੈ ਕੇ ਜਾਂਚ ਕਰਨ ਦਾ ਭਰੋਸਾ ਦਿੱਤਾ ਤਾਂ ਲੋਕਾਂ ਨੇ ਧਰਨਾ ਖ਼ਤਮ ਕੀਤਾ।