ਰੇਹੜੀਆਂ-ਫੜ੍ਹੀਆਂ ਹਟਾਉਣ ’ਤੇ ਪ੍ਰਗਟਾਇਆ ਰੋਸ
ਰੇਹੜੀ ਤੇ ਫੜੀ ਵਾਲਿਆਂ ਨੇ ਫੋਕਲ ਪੁਆਇੰਟ ਤੋਂ ਚਲੇ ਜਾਣ ਤੇ ਕਹਿਣ ਤੇ ਉਨ੍ਹਾਂ ਕੀਤਾ ਵਿਖਾਵਾ
Publish Date: Wed, 01 Apr 2026 06:54 PM (IST)
Updated Date: Wed, 01 Apr 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਫੋਕਲ ਪੁਆਇੰਟ ਸਬਜ਼ੀ ਮੰਡੀ ਤੋਂ ਰੇਹੜੀਆਂ ਤੇ ਫੜ੍ਹੀਆਂ ਲਾਉਣ ਵਾਲਿਆਂ ਨੂੰ ਉਥੋਂ ਹਟਾਉਣ ਲਈ ਨਗਰ ਨਿਗਮ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ, ਖ਼ਿਲਾਫ਼ ਰੇਹੜੀ ਤੇ ਫੜ੍ਹੀ ਵਾਲਿਆਂ ਨੇ ਨਗਰ ਨਿਗਮ ’ਚ ਵਿਖਾਵਾ ਕੀਤਾ ਤੇ ਫਿਰ ਮੇਅਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਪ੍ਰਤਾਪ ਨਰਾਇਣ ਯਾਦਵ ਨੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਸੋਮਵਾਰ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਥੇ ਪਾਣੀ ਦਾ ਪ੍ਰਾਜੈਕਟ ਲੱਗ ਰਿਹਾ ਹੈ, ਇਸ ਲਈ ਮੰਡੀ ਵਾਲੀ ਥਾਂ ਖਾਲੀ ਕਰਨ। ਇਸ ’ਤੇ ਮੇਅਰ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਥੇ ਜਿਹੜਾ ਵੀ ਪ੍ਰਾਜੈਕਟ ਬਣਨਾ ਹੈ, ਉਸ ਤੋਂ ਪਹਿਲਾਂ ਰੇਹੜੀ ਤੇ ਫੜੀ ਵਾਲਿਆਂ ਨੂੰ ਢੁੱਕਵੀਂ ਥਾਂ ਮੰਡੀ ਲਾਉਣ ਲਈ ਮਹੁੱਈਆ ਕਰਵਾਈ ਜਾਵੇ। ਪ੍ਰਧਾਨ ਨੇ ਕਿਹਾ ਅਸੀਂ ਪਿਛਲੇ 15 ਸਾਲ ਤੋਂ ਉੁਥੇ ਸਬਜ਼ੀ ਮੰਡੀ ’ਚ ਕੰਮ ਕਰ ਰਹੇ ਹਾਂ ਤੇ ਸਾਡੀ ਰੋਟੀ ਰੋਜ਼ੀ ਦਾ ਸੁਆਲ ਹੈ, ਇਸ ਲਈ ਸਾਨੂੰ ੳਥੋਂ ਨਾ ਹਟਾਇਆ ਜਾਏ ਤੇ ਜੇ ਹਟਾਉਣਾ ਹੈ ਤਾਂ ਪਹਿਲਾਂ ਕੋਈ ਅਲੱਗ ਥਾਂ ਮੁਹੱਈਆ ਕਰਵਾਈ ਜਾਵੇ। ਮੇਅਰ ਨੇ ਪ੍ਰਧਾਨ ਪ੍ਰਤਾਪ ਨਰਾਇਣ ਯਾਦਵ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਕਾਰੋਬਾਰ ਠੱਪ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇ ਕੋਈ ਉਥੇ ਪ੍ਰਾਜੈਕਟ ਚੱਲਣਾ ਹੈ ਤਾਂ ਉਸ ਤੋਂ ਪਹਿਲਾਂ ਰੇਹੜੀਆਂ ਤੇ ਫੜ੍ਹੀਆਂ ਲਾਉਣ ਲਈ ਥਾਂ ਮੁਹੱਈਆ ਕਰਵਾਈ ਜਾਵੇਗੀ।