ਦਾਣਾ ਮੰਡੀਆਂ ’ਚ ਕਣਕ ਖ਼ਰੀਦਣ ਲਈ ਪੁਖਤਾ ਪ੍ਰਬੰਧ
ਦਾਣਾ ਮੰਡੀਆਂ ’ਚ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ
Publish Date: Wed, 01 Apr 2026 06:28 PM (IST)
Updated Date: Wed, 01 Apr 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਬੁੱਧਵਾਰ ਤੋਂ ਦਾਣਾ ਮੰਡੀਆਂ ’ਚ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇ। ਮਾਰਕੀਟ ਕਮੇਟੀ ਫਿਲੌਰ ਤੇ ਗੁਰਾਇਆ ਦੇ ਸਕੱਤਰ ਦਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲੌਰ, ਲਸਾੜਾ, ਅੱਪਰਾ, ਤੇਹਿੰਗ, ਮਠੁੱਡਾ ਖੁਰਦ, ਗੁਰਾਇਆ, ਦੁਸਾਂਝ ਕਲਾਂ, ਮਨਸੂਰਪੁਰ ਤੇ ਰੁੜਕਾ ਕਲਾਂ ਸਮੇਤ ਸਾਰੀਆਂ ਦਾਣਾ ਮੰਡੀਆਂ ’ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ’ਚ ਬਿਜਲੀ, ਪਾਣੀ ਤੇ ਕਿਸਾਨਾਂ ਲਈ ਬੈਠਣ ਦੀਆਂ ਵਧੀਆ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਨਾਲ ਹੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਖਰੀਦ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ’ਚ ਸਮੇਂ ਸਿਰ ਭੁਗਤਾਨ ਕਰ ਦਿੱਤਾ ਜਾਵੇਗਾ।