- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ ਮਹਿੰਗਾਈ , ਨਸ਼ੇ , ਸਮਾਜਿਕ ਮਾਮਲੇ ਤੇ ਪੁਲੀਸ ਜ਼ਬਰ ’ਤੇ ਹੋਈ ਚਰਚਾ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ ਦੇ ਮੁਹੱਲਾ ਡੁਮਾਣਾ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਮਜ਼ਦੂਰਾਂ ਨੇ ਮੀਟਿੰਗ ਕਰਕੇ ਅੱਤ ਦੀ ਮਹਿੰਗਾਈ, ਨਸ਼ੇ, ਸਮਾਜਿਕ ਮਾਮਲਿਆਂ ਤੇ ਪੁਲਿਸ ਜ਼ਬਰ ਵਰਗੇ ਅਹਿਮ ਮੁੱਦਿਆਂ ’ਤੇ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਇਨ੍ਹਾਂ ਅਲਾਮਤਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਫੈਸਲਾ ਕੀਤਾ ਗਿਆ। ਯੂਨੀਅਨ ਆਗੂ ਸੁਰਿੰਦਰ ਡੁਮਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹੱਲੇ ਦੇ ਪੁਰਾਣੇ ਇਤਿਹਾਸਕ ਸੰਘਰਸ਼ਾਂ ਉੱਪਰ ਝਾਤ ਪਾਉਂਦਿਆਂ ਪਿੰਡ ’ਚ ਯੂਨੀਅਨ ਦੀ ਠੋਸ ਮਜ਼ਬੂਤ ਇਕਾਈ ਗਠਨ ਕਰਨ ਦਾ ਸੱਦਾ ਦਿਤਾ। ਗੁਰਮੀਤ ਸਿੰਘ ਕੋਟਲੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਿੱਤ ਵਰਤੋਂ ਦੀਆਂ ਵਸਤੂਆਂ ਨੂੰ ਅਸਮਾਨੀਂ ਚਾੜ੍ਹ ਕੇ ਗਰੀਬਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਨਸ਼ਿਆਂ ’ਤੇ ਕਾਬੂ ਪਾਉਣ ਲਈ ਵੱਡੀ ਜਨਤਕ ਲਹਿਰ ਉਸਾਰਨ ਦਾ ਸੱਦਾ ਦਿਤਾ ਗਿਆ। ਮਜ਼ਦੂਰਾਂ ਉੱਪਰ ਵਧ ਰਹੇ ਸਮਾਜਿਕ ਤੇ ਪੁਲਿਸ ਜਬਰ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਮੀਟਿੰਗ ’ਚ ਫੈਸਲਾ ਕਰਦਿਆਂ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿਚ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਮਨਾਏ ਜਾ ਰਹੇ ਜਨਮ ਦਿਵਸ ਸਮਾਗਮ ’ਚ ਵੱਡੀ ਗਿਣਤੀ ’ਚ ਪੁੱਜਣ ਦਾ ਅਹਿਦ ਕੀਤਾ ਗਿਆ।