ਰੁਜ਼ਗਾਰ ਦਾ ਵਾਅਦਾ ਹਕੀਕਤ 'ਚ ਬਦਲਿਆ : ਫਿਲੌਰ 'ਚ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਵੰਡੇ ਨਿਯੁਕਤੀ ਪੱਤਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਗਏ ਵਾਅਦਿਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਹਲਕਾ ਫਿਲੌਰ ਦੇ ਵਿੱਚ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਆਯੋਜਨ ਕੀਤਾ ਗਿਆ
Publish Date: Wed, 22 Jul 2026 01:08 PM (IST)
Updated Date: Wed, 22 Jul 2026 01:13 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਗਏ ਵਾਅਦਿਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਹਲਕਾ ਫਿਲੌਰ ਦੇ ਵਿੱਚ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਆਯੋਜਨ ਕੀਤਾ ਗਿਆ, ਜਿੱਥੇ ਆਂਗਣਵਾੜੀ ਵਰਕਰਾਂ ਵਜੋਂ ਚੁਣੀਆਂ ਗਈਆਂ ਨਵ-ਨਿਯੁਕਤ ਭੈਣਾਂ ਨੂੰ ਖ਼ੁਦ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਹਲਕਾ ਫਿਲੌਰ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਹੱਥੀਂ ਇਨ੍ਹਾਂ ਮਿਹਨਤੀ ਭੈਣਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਦੀਆਂ ਧੀਆਂ ਅਤੇ ਭੈਣਾਂ ਨੂੰ ਆਤਮ-ਨਿਰਭਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਨਿਯੁਕਤੀ ਪੱਤਰ ਹਾਸਲ ਕਰਨ ਤੋਂ ਬਾਅਦ ਲਾਭਪਾਤਰੀ ਭੈਣਾਂ ਦੇ ਚਿਹਰਿਆਂ 'ਤੇ ਵੱਡੀ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਸਾਰੀਆਂ ਭੈਣਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀਆਂ ਲਿਆਂਦੀਆਂ ਗਈਆਂ ਹਨ।
ਸ੍ਰੀਮਤੀ ਪ੍ਰਭਜੋਤ ਕੌਰ ਪਤਨੀ ਕੁਲਵੰਤ ਸਿੰਘ ਕਲਸੀ, ਸ੍ਰੀਮਤੀ ਅਰਚਨਾ ਪਤਨੀ ਵਿਜੇ ਕੁਮਾਰ, ਸ੍ਰੀਮਤੀ ਸੋਨਿਕਾ ਪੁੱਤਰੀ ਰੂਪ ਲਾਲ, ਸ੍ਰੀਮਤੀ ਲਵਪ੍ਰੀਤ ਕੌਰ ਪੁੱਤਰੀ ਸੁਰਿੰਦਰ ਕੁਮਾਰ, ਸ੍ਰੀਮਤੀ ਰਮਨਦੀਪ ਕੌਰ ਪਤਨੀ ਚਮਨ, ਸ੍ਰੀਮਤੀ ਕਿੱਟੀ ਪਤਨੀ ਸੁਖਪਾਲ ਸਿੰਘ, ਸ੍ਰੀਮਤੀ ਹਰਪ੍ਰੀਤ ਕੌਰ ਪਤਨੀ ਭੁਪਿੰਦਰ ਕੁਮਾਰ, ਸ੍ਰੀਮਤੀ ਪ੍ਰਿਆ ਚੰਦਰ ਪਤਨੀ ਝਲਮਣ ਕੁਮਾਰ, ਸ੍ਰੀਮਤੀ ਰਾਜ ਕੁਮਾਰੀ ਪਤਨੀ ਪ੍ਰਭਦਿਆਲ, ਸ੍ਰੀਮਤੀ ਬਸ਼ਿੰਦਰ ਕੌਰ ਪਤਨੀ ਕਰਮਪ੍ਰੀਤ ਸਿੰਘ, ਸ੍ਰੀਮਤੀ ਕਰਨਪ੍ਰੀਤ ਕੌਰ ਪਤਨੀ ਮਦਨ ਲਾਲ, ਸ੍ਰੀਮਤੀ ਸੁਖਜੀਤ ਪਤਨੀ ਅਮਰਜੀਤ ਕੁਮਾਰ, ਸ੍ਰੀਮਤੀ ਸੁਹੰਸਾ ਪੁੱਤਰੀ ਦੀਪਕ ਰਾਮ, ਸ੍ਰੀਮਤੀ ਰਚਪ੍ਰੀਤ ਪੁੱਤਰੀ ਅਮਰਜੀਤ, ਜਿਸ ਵਿੱਚ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਆਮ ਆਦਮੀ ਪਾਰਟੀ ਤੋਂ ਫਿਲੌਰ ਦੇ ਐਮਸੀ ਸਾਹਿਬਾਨ ਸਾਰੇ ਹਾਜ਼ਰ ਰਹੇ। ਜਿਸ ਵਿੱਚ ਹਲਕਾ ਫਿਲੌਰ ਤੋਂ ਮੀਡੀਆ ਇੰਚਾਰਜ ਮਨਦੀਪ ਸਿੰਘ ਸਮਾਗਮ ਦੇ ਅੰਤ ਵਿੱਚ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਸਾਰੀਆਂ ਨਵ-ਨਿਯੁਕਤ ਵਰਕਰਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਸਮਾਜ ਦੇ ਛੋਟੇ ਬੱਚਿਆਂ ਅਤੇ ਮਾਵਾਂ ਤੱਕ ਸਰਕਾਰ ਦੀਆਂ ਸਹੂਲਤਾਂ ਸਹੀ ਤਰੀਕੇ ਨਾਲ ਪਹੁੰਚ ਸਕਣ।
ਇਸ ਮੌਕੇ ਸੁਮੀਤ ਲਾਡੀ ਬਸਰਾ ਸਰਪੰਚ ਵਿਰਕ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਚੇਅਰਮੈਨ ਸੁਖਦੀਪ ਸਿੰਘ ਅੱਪਰਾ ਮਾਰਕਿਟ ਕਮੇਟੀ ਫਿਲੌਰ, ਪਰਮਜੀਤ ਭਾਰਤੀ ਕੌਸਲਰ, ਰਮੇਸ਼ਵਰ ਪੰਡਿਤ ਬਲਾਕ ਪ੍ਰਧਾਨ ਸਰਪੰਚ ਕੰਗ ਜਗੀਰ,ਗੌਰਵ ਬਾਵਾ ਮੀਡੀਆ ਹਲਕਾ ਕੁਆਰਡੀਨੇਟਰ ਵਾਈਸ ਫਿਲੌਰ ਪਾਰਟੀ ਦੀ ਲੀਡਰਸ਼ਿਪ ਅਹੁਦੇ ਦਰ ਤੇ ਵਲੰਟੀਅਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।