- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਘੇ ਸਮਾਜ ਸੇਵਕ ਤੀਰਥ ਸਿੰਘ ਜੌਹਲ ਨੂੰ ਵਿਸ਼ੇਸ਼ ਸਮਾਰੋਹ ਦੌਰਾਨ ਕੀਤਾ ਸਨਮਾਨਿਤ

-ਸਮਾਜ ਨੂੰ ਤੀਰਥ ਸਿੰਘ ਜੌਹਲ ਵਰਗੇ ਸਮਾਜ ਸੇਵਕਾਂ ਦੀ ਬਹੁਤ ਲੋੜ : ਲੋਹਟੀਆ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਪਿੰਡ ਤੇਹਿੰਗ ਵਿਖੇ ਉੱਘੇ ਸਮਾਜ ਸੇਵਕ ਤੀਰਥ ਸਿੰਘ ਜੌਹਲ ਨੂੰ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਹਰਜੋਤ ਕੌਰ ਲੋਹਟੀਆ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਰਥ ਸਿੰਘ ਜੌਹਲ ਵਰਗੇ ਸਮਾਜ ਸੇਵਕਾਂ ਦੀ ਸਮਾਜ ਨੂੰ ਬਹੁਤ ਲੋੜ ਹੈ। ਅਜਿਹੀਆਂ ਸ਼ਖ਼ਸੀਅਤਾਂ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹਨ। ਇਸ ਮੌਕੇ ਨੇਹਾ ਦੁੱਗਲ ਸਮਾਜ ਸੇਵਕ, ਨਿਰਮਲ ਸਿੰਘ ਸਰਪੰਚ ਤੇ ਸਮੂਹ ਮੈਂਬਰ ਪੰਚਾਇਤ ਪਿੰਡ ਤੇਹਿੰਗ, ਹਰਕਮਲ ਸਿੰਘ ਸਰਪੰਚ ਪਿੰਡ ਬੇਗਮਪੁਰ, ਰਾਮੇਸ਼ਵਰ ਪੰਡਿਤ ਸਰਪੰਚ ਪਿੰਡ ਕੰਗ ਜਗੀਰ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਡਾ. ਅਸ਼ਨੀ ਕੁਮਾਰ ਸ਼ਾਹਪੁਰੀ ਸਰਪੰਚ ਤੇ ਹਲਕਾ ਵਾਈਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਆਮ ਆਦਮੀ ਪਾਰਟੀ, ਮੁਨੀਸ਼ ਬਾਵਾ ਆਦਿ ਹਾਜ਼ਰ ਸਨ।