- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੋ. ਕੁਲਵੰਤ ਸਿੰਘ ਸੰਧੂ ਤੇ ਡਾ. ਇਕਬਾਲ ਕੌਰ ਵੱਲੋਂ ਯੂਨੀਵਰਸਿਟੀ ਕਾਲਜ ਨੂੰ ਆਪਣੀ ਨਿੱਜੀ ਲਾਇਬਰੇਰੀ ’ਚੋਂ ਪੰਜਾਬੀ ਪੁਸਤਕਾਂ ਦਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪ੍ਰੋ. ਕੁਲਵੰਤ ਸਿੰਘ ਸੰਧੂ ਤੇ ਡਾ. ਇਕਬਾਲ ਕੌਰ ਵੱਲੋਂ ਆਪਣੀ ਨਿੱਜੀ ਲਾਇਬਰੇਰੀ ’ਚੋਂ ਪੰਜਾਬੀ ਦੀਆਂ ਵਡਮੁੱਲੀਆਂ ਪੁਸਤਕਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੀ ਲਾਇਬਰੇਰੀ ਲਈ ਦਾਨ ਕੀਤੀਆਂ ਗਈਆਂ। ਇਸ ਪਹਿਲ ਦਾ ਕਾਲਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੀ ਓਐੱਸਡੀ ਪ੍ਰੋ. ਡਾ. ਨਵਜੋਤ ਕੌਰ ਨੇ ਪ੍ਰੋ. ਕੁਲਵੰਤ ਸਿੰਘ ਸੰਧੂ ਤੇ ਡਾ. ਇਕਬਾਲ ਕੌਰ ਸੰਧੂ ਸਾਬਕਾ ਮੁੱਖੀ ਪੰਜਾਬੀ ਵਿਭਾਗ ਕੇਐੱਮਵੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿੱਜੀ ਸੰਗ੍ਰਹਿ ’ਚੋਂ ਪੁਸਤਕਾਂ ਨੂੰ ਵਿਦਿਆਰਥੀਆਂ ਤੇ ਪਾਠਕਾਂ ਲਈ ਉਪਲਬਧ ਕਰਵਾਉਣਾ ਗਿਆਨ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਾਲੀ ਸ਼ਲਾਘਾਯੋਗ ਪਹਿਲ ਹੈ। ਕਾਲਜ ਦੀ ਲਾਇਬਰੇਰੀ ’ਚ ਪੰਜਾਬੀ ਸਾਹਿਤ ਨਾਲ ਸਬੰਧਤ ਅਜਿਹੇ ਕੀਮਤੀ ਸੰਗ੍ਰਹਿ ਦਾ ਸ਼ਾਮਲ ਹੋਣਾ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਹੋਰ ਡੂੰਘਾਈ ਨਾਲ ਜੋੜਨ ’ਚ ਸਹਾਇਕ ਸਾਬਤ ਹੋਵੇਗਾ। ਇਸ ਮੌਕੇ ਪ੍ਰੋ. ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ “ਪੁਸਤਕਾਂ ਅਲਮਾਰੀਆਂ ’ਚ ਬੰਦ ਰਹਿਣ ਲਈ ਨਹੀਂ, ਸਗੋਂ ਪੜ੍ਹੀਆਂ ਜਾਣ ਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਰੌਸ਼ਨ ਕਰਨ ਲਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਡਿਜੀਟਲ ਯੁੱਗ ’ਚ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ।