- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥ ਹੀਣ" ਵਿਸ਼ੇ 'ਤੇ ਹੋਇਆ ਸੈਮੀਨਾਰ

ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ, ਜਲੰਧਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ "ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥ ਹੀਣ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਤੀਰਥ ਬਸਰਾ ਰਿਟਾ. ਪ੍ਰਿੰਸੀਪਲ, ਗੌਰਮੈਂਟ ਕਾਲਜ, ਕਪੂਰਥਲਾ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ 25 ਨਵੰਬਰ, 1949 ਨੂੰ ਸੰਵਿਧਾਨ ਸਭਾ ਵਿਚ ਆਪਣੇ ਆਖਰੀ ਭਾਸ਼ਣ ਵਿੱਚ ਦਿੱਤੀਆਂ ਚਿਤਾਵਨੀਆਂ ਤੋਂ ਜਾਣੂ ਕਰਵਾਇਆ। ਉ੍ਨ੍ਹਾਂ ਨੇ ਕਿਹਾ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਕਾਰਨ ਆਮਦਨ ਵਿੱਚ ਅਸਮਾਨਤਾ ਵਧੀ ਹੈ, ਸਥਾਨਕ ਛੋਟੇ ਪੱਧਰ ਦੇ ਉਦਯੋਗਾਂ ਵਿੱਚ ਗਿਰਾਵਟ ਆਈ ਹੈ ਅਤੇ ਆਲਮੀ ਆਰਥਿਕ ਝਟਕਿਆਂ ਪ੍ਰਤੀ ਸੰਵੇਦਨਸ਼ੀਲਤਾ ਵਧੀ ਹੈ। ਨਿੱਜੀਕਰਨ ਨਾਲ ਗਰੀਬ ਲੋਕਾਂ ਦੀਆਂ ਪੱਕੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਦੀ ਮਜ਼ਦੂਰੀ ਆਰਜ਼ੀ ਹੋ ਗਈ ਹੈ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਵੀ ਘੱਟ ਗਈ ਹੈ। ਸਿੱਖਿਆ ਅਤੇ ਸਿਹਤ ਨਾਲ ਹਰ ਇੱਕ ਨੂੰ ਵਾਸਤਾ ਪੈਂਦਾ ਹੈ ਪਰ ਉਨ੍ਹਾਂ ਵਾਸਤੇ ਵੀ ਸਰਕਾਰ ਵੱਲੋਂ ਖਰਚ ਕਰਨ ਲਈ ਬਹੁਤ ਘੱਟ ਬਜਟ ਰੱਖਿਆ ਜਾਂਦਾ ਹੈ।
ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬਾਬਾ ਸਾਹਿਬ ਨੇ 25 ਨਵੰਬਰ, 1949 ਨੂੰ ਸੰਵਿਧਾਨ ਸਭਾ ਵਿੱਚ ਆਪਣੇ ਅੰਤਿਮ ਭਾਸ਼ਣ 'ਚ ਸਾਰੇ ਲੋਕਾਂ ਨੂੰ ਇਹ ਗੱਲ ਬਹੁਤ ਭਾਵਕ ਹੋ ਕੇ ਕਹੀ ਸੀ ਕਿ ਅਸੀਂ ਰਾਜਨੀਤਿਕ ਤੌਰ ’ਤੇ ਬਰਾਬਰ ਹੋ ਗਏ ਹਾਂ ਪਰ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਰਾਬਰ ਨਹੀਂ। ਜਦੋਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਲਾਗੂ ਹੋਈ, ਕਿਸੇ ਨੇ ਵੀ ਇਸਦਾ ਵਿਰੋਧ ਨਹੀਂ ਕੀਤਾ ਅਤੇ ਹੁਣ ਸਥਿਤੀ ਉਹ ਹੀ ਹੋ ਗਈ ਹੈ ਜੋ ਪਹਿਲਾਂ ਹੁੰਦੀ ਸੀ। ਇਸ ਤੋਂ ਬਾਅਦ ਪ੍ਰੋ. ਤੀਰਥ ਬਸਰਾ ਅਤੇ ਪ੍ਰੋਫੈਸਰ ਬਲਬੀਰ ਨੇ ਸਰੋਤਿਆਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਇਸ ਮੌਕੇ ਸਮਾਗਮ ’ਚ ਡਾ. ਜੀ ਸੀ ਕੌਲ, ਪ੍ਰਿੰਸੀਪਲ ਕੁਲਵੰਤ ਸਿੰਘ ਫੁੱਲ, ਸੋਹਨ ਲਾਲ, ਪਿਸ਼ੋਰੀ ਲਾਲ ਸੰਧੂ, ਮਨਜੀਤ ਸਿੰਘ, ਐਡ. ਹਰਭਜਨ ਸਾਂਪਲਾ, ਮਾਸਟਰ ਚਮਨ ਲਾਲ, ਤਿਲਕ ਰਾਜ, ਜੋਤੀ ਪ੍ਰਕਾਸ਼, ਪਰਮਿੰਦਰ ਸਿੰਘ ਖੁੱਤਣ, ਡਾ. ਚਰਨਜੀਤ ਸਿੰਘ, ਸੋਹਨ ਲਾਲ ਸੇਵਾ ਮੁਕਤ ਡੀਪੀਆਈ, ਡਾ. ਚੰਦਰ ਕਾਂਤਾ ਸੇਵਾ ਮੁਕਤ ਪ੍ਰਿੰਸੀਪਲ, ਹਰਭਜਨ ਨਿਮਤਾ, ਨਿਰਮਲ ਬਿੰਜੀ, ਪ੍ਰਿੰਸੀਪਲ ਪਰਮਜੀਤ ਜੱਸਲ, ਡਾ. ਨਰਿੰਦਰ ਲੇਖ, ਪ੍ਰੋ. ਲਾਲ ਬਹਾਦਰ ਭਾਟੀਆ, ਪ੍ਰੋ. ਅਰਿੰਦਰ ਸਿੰਘ, ਸ਼ਾਮ ਲਾਲ ਜੱਸਲ, ਜਗਦੀਸ਼ ਡਾਲੀਆ, ਰੂਪ ਲਾਲ, ਰਕੇਸ਼ ਕੌਲ, ਸਵਰਨ ਦਾਸ, ਪਵਨ ਕੁਮਾਰ, ਵਿਸ਼ੂ ਦੇਵ, ਡਾ. ਦਵਿੰਦਰ ਸਮਰਾ, ਹਰਮੇਦ ਕੁਮਾਰ, ਪ੍ਰੋ. ਮਹੇਸ਼ ਚੰਦਰ, ਅਸ਼ੋਕ ਕੁਮਾਰ ਸੰਧੂ, ਜੀ ਰਾਜ ਅੰਗੂਰਾਨਾ, ਸੁਖਦੇਵ ਰਾਜ ਤੇ ਚਮਨ ਲਾਲ ਹਾਜ਼ਰ ਸਨ।