- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਨਾ ਪਰਮਾਰ ਫਾਊਂਡੇਸ਼ਨ ਯੂਕੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ

-ਦੋ ਸ਼ਖ਼ਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਮੀਨਾ ਪਰਮਾਰ ਫਾਊਂਡੇਸ਼ਨ ਯੂਕੇ ਦੀ ਸਰਪ੍ਰਸਤੀ ਹੇਠ ਰਾਜਪੂਤ ਭਵਨ, ਲੱਧੇਵਾਲੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਦੋ ਮਹਾਨ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਸਾਬਕਾ ਚੇਅਰਮੈਨ ਮਹਾਰਾਸ਼ਟਰ ਗੁਰਦੁਆਰਾ ਬੋਰਡ ਭੁਪਿੰਦਰ ਸਿੰਘ ਮਿਨਹਾਸ ਸ਼ਾਮਲ ਹਨ, ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ, ਸਮਾਜ ਭਲਾਈ ਤੇ ਸੇਵਾ ਕਾਰਜਾਂ ’ਚ ਵਡਮੁੱਲਾ ਯੋਗਦਾਨ ਪਾਇਆ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਵਜੋਂ ਸੇਵਾਮੁਕਤ ਹੋਏ ਪਰਮਜੀਤ ਸਿੰਘ ਸਰੋਆ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੰਜ ਹੋਣਹਾਰ ਬੱਚਿਆਂ ਨੂੰ ਯਾਦਗਾਰੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਹਰੇਕ ਬੱਚੇ ਨੂੰ 10-10 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ। ਸਨਮਾਨਿਤ ਬੱਚਿਆਂ ’ਚ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ ਦੀ ਬਬੀਤਾ ਜਸਵਾਲ ਤੇ ਮਨਜੋਤ ਮਿਨਹਾਸ ਸ਼ਾਮਲ ਹਨ। ਇਸੇ ਤਰ੍ਹਾਂ ਮਹਿਕ ਠਾਕੁਰ ਨੂੰ ਵੀ ਪੜ੍ਹਾਈ ’ਚ ਪੰਜਾਬ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਲਈ ਪਿੰਡ ਖਰਾਜਪੁਰ ਦੇ ਜਸਕਰਨਜੋਤ ਸਿੰਘ ਰਾਠੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਰਨਪ੍ਰੀਤ ਸਿੰਘ ਰਾਠੌਰ, ਵਾਸੀ ਪਿੰਡ ਖਰਾਜਪੁਰ, ਨੂੰ ਰਾਸ਼ਟਰੀ ਪੱਧਰ ਦੀਆਂ ਖੇਡਾਂ ’ਚ ਦੋ ਕਾਂਸੀ ਦੇ ਤਮਗੇ ਜਿੱਤਣ ਲਈ ਸਨਮਾਨ ਦਿੱਤਾ ਗਿਆ। ਦਲਵਿੰਦਰ ਸਿੰਘ ਪਰਮਾਰ ਯੂਕੇ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ ਸਤਿੰਦਰ ਸਿੰਘ ਪ੍ਰਹਾਰ ਇਟਲੀ, ਪੁਨੀਤ ਸਿੰਘ ਮਿਨਹਾਸ, ਇੰਦਰਜੀਤ ਕੌਰ ਮੁੰਬਈ, ਪਰਮਜੀਤ ਸਿੰਘ ਸਰੋਆ, ਜਗਜੀਤ ਸਿੰਘ ਮਿਨਹਾਸ, ਐਡਵੋਕੇਟ ਹਰਜੀਤ ਸਿੰਘ ਮਿਨਹਾਸ, ਰਵਿੰਦਰ ਸਿੰਘ ਭੱਟੀ, ਨਛੱਤਰ ਸਿੰਘ ਭੱਟੀ ਆਦਿ ਹਾਜ਼ਰ ਸਨ।