- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਘਰਾਂ ’ਚ ਪਰਵਾਸੀਆਂ ਨੂੰ ਤਰਜੀਹ ਦੇਣ ਨਾਲ ਹੀ ਭਾਰੀ ਨੁਕਸਾਨ ਝੱਲ ਰਹੀ ਸਿੱਖ ਕੌਮ – ਸਿੰਘ ਸਭਾਵਾਂ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਆਏ ਦਿਨੀ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ’ਚੋਂ ਪਰਵਾਸੀਆਂ ਦੀ ਵਧੀਕੀ ਦੀਆਂ ਖ਼ਬਰਾਂ ਵੱਧ ਰਹੀਆਂ ਹਨ। ਬੀਤੇ ਦਿਨ ਇਤਿਹਾਸਿਕ ਅਸਥਾਨ ਗੁਰਦਵਾਰਾ ਆਲਮਗੀਰ ਵਿਖ਼ੇ ਲੰਗਰ ਘਰ ਵਿਚ ਹੋਈ ਘਟਨਾ ਬਾਰੇ ਸਿੰਘ ਸਭਾਵਾਂ ਨੇ ਸਖਤ ਨੋਟਿਸ ਲੈਂਦਿਆ ਸਰਕਾਰਾਂ ਤੇ ਪ੍ਰਸਾਸ਼ਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਸਖਤ ਕਾਰਵਾਈ ਕਰਨ ਅਤੇ ਢਿੱਲ ਵਰਤਣ ਤੇ ਨਤੀਜੇ ਸੰਭਾਲਣ ਲਈ ਤਿਆਰ ਰਹਿਣ ਲਈ ਕਿਹਾ। ਇਸ ਬਾਰੇ ਜਥੇਦਾਰ ਜਗਜੀਤ ਸਿੰਘ ਗਾਬਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਪਰਵਾਸੀਆਂ ਨੂੰ ਤਰਜੀਹ ਦੇਣ ਤੋਂ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਇਲਾਕਾ ਵਾਸੀ ਗੁਰੇਜ਼ ਕਰਨ। ਜੇ ਮਦਦ ਕਰਨੀ ਹੈ ਤਾ ਆਪੋ ਆਪਨੇ ਇਲਾਕੇ ’ਚ ਪੰਜਾਬੀ ਪਰਿਵਾਰਾਂ ਦੀ ਕਰੋ ਜੋ ਕਿ ਸ਼ਰਮ ਨਾਲ ਕਿਸੇ ਕੋਲੋਂ ਮੰਗਣ ਤੋਂ ਵੀ ਡਰਦੇ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਦੋਆਬੇ ’ਚ ਧਰਮ ਬਦਲੇ ਜਾ ਰਹੇ ਹਨ ਉਸਦਾ ਕਾਰਨ ਇਹ ਵੀ ਦਿੱਸ ਰਿਹਾ ਹੈ ਕਿ ਪਰਵਾਸੀ ਸੜਕਾਂ, ਇਲਾਕਿਆਂ ’ਚ ਅਤੇ ਗੁਰੂ ਘਰਾਂ ‘ਚ ਭਾਰੀ ਗਿਣਤੀ ’ਚ ਨਜ਼ਰ ਆ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਦੇ ਮਾਲਕ ਉਹ ਹਨ। ਇਸ ਦਾ ਖ਼ਮਿਆਜ਼ਾ ਪੰਜਾਬੀਆਂ ਨੂੰ ਬੁਰੇ ਤਰੀਕੇ ਨਾਲ ਭੁਗਤਣਾ ਪੈ ਰਿਹਾ ਹੈ ਅਤੇ ਜਿਸਦੇ ਸਿੱਟੇ ਵੀ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਹਨ। ਪ੍ਰਬੰਧਕ ਆਪਣੇ ਇਲਾਕੇ ’ਚ ਪੰਜਾਬੀ ਦੀ ਮਦਦ ਕਰਨ ਲਈ ਅੱਗੇ ਆਉਣ ਅਤੇ ਗੁਰੂ ਘਰਾਂ ’ਚ ਨੌਜਵਾਨਾ ਨੂੰ ਲਿਆ ਕੇ ਪ੍ਰੇਰਿਤ ਕਰਨ। ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਤਾਂ ਕਿ ਉਹ ਨਸ਼ੇ ਵੱਲ ਨਾ ਜਾਣ, ਵਿਦੇਸ਼ ਵੱਲ ਨਾ ਜਾਣ, ਆਪਣੇ ਪੰਜਾਬ ’ਚ ਆਪਣੇ ਕਾਰੋਬਾਰ ਕਰਨ, ਬਾਣੀ ਅਤੇ ਸੇਵਾ ਨਾਲ ਜੁੜਨ।
ਉਨ੍ਹਾਂ ਕਿਹਾ ਕਿ ਇਸ ਸਮੇ ਪਹਿਰਾ ਦੇਣ ਦੀ ਵੱਡੀ ਲੋੜ ਹੈ। ਗੁਰੂ ਘਰਾਂ ‘ਚ ਆ ਕੇ ਧੱਕੇ ਮਾਰ ਕੇ ਪਰਵਾਸੀ ਲੰਗਰ ਲੈਣ ਲਈ ਵੱਡੀ ਗਿਣਤੀ ’ਚ ਨਜ਼ਰ ਆਉਂਦੇ ਹਨ ਸੰਗਤਾਂ ਇਨ੍ਹਾਂ ’ਤੇ ਤਰਸ ਨਾ ਕਰਨ ਪ੍ਰਬੰਧਕਾ ਨੂੰ ਸਖ਼ਤੀ ਨਾਲ ਪੇਸ਼ ਆਉਣ ਦਿੱਤਾ ਜਾਵੇ। ਨਹੀਂ ਤਾ ਉਹ ਸਮਾਂ ਦੂਰ ਨਹੀਂ ਗੁਰੂ ਘਰਾਂ ’ਚ ਪੰਜਾਬੀ ਨੌਜਵਾਨਾ ਦੀ ਗਿਣਤੀ ਹੋਰ ਘੱਟ ਜਾਏਗੀ। ਇਸ ਮੌਕੇ ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਕੁਲਜੀਤ ਸਿੰਘ ਚਾਵਲਾ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸੁਰਿੰਦਰ ਸਿੰਘ ਵਿਰਦੀ, ਦਵਿੰਦਰ ਸਿੰਘ ਸੈਂਟਰਲ ਟਾਊਨ, ਰਵਿੰਦਰ ਸਿੰਘ ਰਿਹਲ, ਹਰਜੀਤ ਸਿੰਘ ਬਾਬਾ, ਤੇਜਵੀਰ ਸਿੰਘ ਬਾਂਸਲ, ਨਿਰਮਲ ਸਿੰਘ ਬੇਦੀ, ਗੁਰਜੀਤ ਸਿੰਘ ਟੱਕਰ, ਹਰਵਿੰਦਰ ਸਿੰਘ ਮੱਖਣ, ਨਵਦੀਪ ਸਿੰਘ ਗੁਲਾਟੀ ਸ਼ਾਮਲ ਸਨ।