ਪੀਐੱਮ ਮੋਦੀ ਦੇ ਵਿਚਾਰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ : ਭੰਡਾਰੀ
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ : ਭੰਡਾਰੀ
Publish Date: Sun, 30 Aug 2026 07:55 PM (IST)
Updated Date: Mon, 31 Aug 2026 04:07 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਬੂਥ ਨੰਬਰ 3 (ਨੈਸ਼ਨਲ) ਸਥਿਤ ਸ਼ਕਤੀ ਕੇਂਦਰ ਪ੍ਰਮੁੱਖ ਉਮੇਸ਼ ਬਤਰਾ ਦੀ ਰਿਹਾਇਸ਼ ਤੇ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਨੂੰ ਸੁਣਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ (ਸੀਪੀਐੱਸ) ਕੇਡੀ ਭੰਡਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਇਲਾਕਾ ਵਾਸੀਆਂ ਤੇ ਭਾਜਪਾ ਵਰਕਰਾਂ ਨੇ ਇੱਕਠੇ ਬੈਠ ਕੇ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣਿਆ। ਸਾਬਕਾ ਸੀਪੀਐੱਸ ਭੰਡਾਰੀ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਹਮੇਸ਼ਾ ਦੇਸ਼ ਵਾਸੀਆਂ ਨੂੰ ਸਕਾਰਾਤਮਕ ਦਿਸ਼ਾ ’ਚ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ। ਇਸ ਮੌਕੇ ਮੁੱਖ ਤੌਰ ਤੇ ਨਰਿੰਦਰ ਤਲਵਾੜ, ਪੰਕਜ ਕਪੂਰ, ਲਲਿਤ ਕਪੂਰ, ਹਰਜਿੰਦਰ ਸਿੰਘ, ਲਾਲ ਚੰਦ, ਸੁਖਵੀਰ ਸਲਨ, ਹਰਭਜਨ ਸਿੰਘ, ਵਿਨੋਦ ਸਾਗਰ, ਰੋਹਿਤ ਕੁਮਾਰ, ਬੂਟਾ ਸਿੰਘ, ਮਨੂੰ ਬਤਰਾ, ਅਮਰੇਸ਼ (ਪੱਪੀ), ਸੋਬਿਲ, ਭਜਨ ਸਿੰਘ, ਰਾਮ ਲੁਭਾਇਆ, ਪ੍ਰਵੀਨ ਕੁਮਾਰੀ, ਪ੍ਰਦੀਪ, ਰਾਜੂ, ਸਿਕੰਦਰ, ਸੰਜੂ ਤੇ ਰਵਿਦੀਪ ਲਿਦੜਾ ਸਮੇਤ ਹੋਰ ਕਈ ਵਰਕਰ ਤੇ ਸਥਾਨਕ ਲੋਕ ਮੌਜੂਦ ਰਹੇ।