ਪੀਐੱਮ ਮੋਦੀ ਜੀਵਨ ਮਿਹਨਤ ਤੇ ਲਗਨ ਦੀ ਮਿਸਾਲ : ਸ਼ਰਮਾ ਪ੍ਰਧਾਨ ਮੰਤਰੀ ਮੋਦੀ ਦਾ ਜਨਤਕ ਜੀਵਨ ਮਿਹਨਤ ਤੇ ਲਗਨ ਦੀ ਮਿਸਾਲ: ਵਿਪੁਲ ਸ਼ਰਮਾ
Publish Date: Wed, 07 Oct 2026 08:07 PM (IST)
Updated Date: Wed, 07 Oct 2026 08:08 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ ਸਫ਼ਲਤਾਪੂਰਵਕ 25 ਸਾਲ ਪੂਰੇ ਹੋਣ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਜਲੰਧਰ ਉੱਤਰੀ ਦਿਹਾਤੀ ਦੇ ਸਕੱਤਰ ਵਿਪੁਲ ਸ਼ਰਮਾ ਜੰਡੂ ਸਿੰਘਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 25 ਸਾਲਾਂ ਦਾ ਜਨਤਕ ਜੀਵਨ ਨਿਰਸਵਾਰਥ ਸੇਵਾ, ਅਥੱਕ ਸੰਘਰਸ਼, ਬੇਮਿਸਾਲ ਸਮਰਪਣ ਤੇ ਰਾਸ਼ਟਰ ਨਿਰਮਾਣ ਦੀ ਇੱਕ ਅਜਿਹੀ ਪ੍ਰੇਰਣਾਦਾਇਕ ਯਾਤਰਾ ਹੈ, ਜੋ ਹਰ ਭਾਰਤੀ ਨੂੰ ਦੇਸ਼ ਹਿੱਤ ਲਈ ਕੰਮ ਕਰਨ ਦਾ ਜਜ਼ਬਾ ਦਿੰਦੀ ਹੈ। ਵਿਪੁਲ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਸਖ਼ਤ ਮਿਹਨਤ, ਦਿੜ੍ਹ ਲਗਨ ਤੇ ਨਿਸ਼ਕਾਮ ਕਰਮਯੋਗ ਸਦਕਾ ਨਾ ਸਿਰਫ਼ ਕਰੋੜਾਂ ਦੇਸ਼ਵਾਸੀਆਂ ਦਾ ਅਟੁੱਟ ਭਰੋਸਾ ਜਿੱਤਿਆ ਹੈ, ਬਲਕਿ ਲੱਖਾਂ ਵਰਕਰਾਂ ਦੇ ਦਿਲਾਂ ’ਚ ਵੀ ਖ਼ਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੀਐੱਮ ਮੋਦੀ ਦਾ ਜੀਵਨ ਹਰ ਸਿਆਸੀ ਤੇ ਸਮਾਜਿਕ ਵਰਕਰ ਨੂੰ ਇਹ ਸਿਖਾਉਂਦਾ ਹੈ ਕਿ ਜੇਕਰ ਇਰਾਦਾ ਦ੍ਰਿੜ੍ਹ ਹੋਵੇ, ਮਿਹਨਤ ਅਣਥੱਕ ਹੋਵੇ ਤੇ ਆਤਮ-ਵਿਸ਼ਵਾਸ ਅਟੁੱਟ ਹੋਵੇ, ਤਾਂ ਅਸੰਭਵ ਪ੍ਰਤੀਤ ਹੁੰਦੇ ਟੀਚਿਆਂ ਨੂੰ ਵੀ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਵਿਪੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਮੂਲ ਮੰਤਰ ਸਿੱਖਣ ਦੀ ਲਗਨ ਹੀ ਮੇਰੀ ਸਭ ਤੋਂ ਵੱਡੀ ਤਾਕਤ ਰਹੀ ਹੈ ਭਾਜਪਾ ਦੇ ਹਰ ਕਾਰਕੁੰਨ ਨੂੰ ਨਿਰੰਤਰ ਸਿੱਖਦੇ ਰਹਿਣ ਤੇ ਹਰ ਔਖੀ ਸਥਿਤੀ ’ਚੋਂ ਵੀ ਸਕਾਰਾਤਮਕ ਊਰਜਾ ਲੈਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਕਸਿਤ ਭਾਰਤ ਦਾ ਸੰਕਲਪ ਸਿਰਫ਼ ਪ੍ਰਧਾਨ ਮੰਤਰੀ ਦਾ ਨਿੱਜੀ ਸੁਪਨਾ ਨਹੀਂ, ਸਗੋਂ ਇਹ ਦੇਸ਼ ਦੇ ਕਰੋੜਾਂ ਨਾਗਰਿਕਾਂ ਤੇ ਭਾਜਪਾ ਦੇ ਲੱਖਾਂ ਵਰਕਰਾਂ ਦਾ ਇਕ ਸਾਂਝਾ ਸੰਕਲਪ ਬਣ ਚੁੱਕਾ ਹੈ। ਵਿਪੁਲ ਜੰਡੂ ਸਿੰਘਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਸਫ਼ਰ ਦੌਰਾਨ ਸਾਥ ਦੇਣ ਵਾਲੇ ਹਰ ਛੋਟੇ-ਵੱਡੇ ਸਵੈਸੇਵਕ ਤੇ ਕਾਰਕੁੰਨ ਅੱਗੇ ਸੀਸ ਝੁਕਾਉਣਾ, ਭਾਜਪਾ ਦੀ ਵਰਕਰ-ਆਧਾਰਿਤ ਸੰਸਕ੍ਰਿਤੀ ਤੇ ਸੰਗਠਨਾਤਮਕ ਮਜ਼ਬੂਤੀ ਦਾ ਪ੍ਰਤੱਖ ਪ੍ਰਮਾਣ ਹੈ। ਦੇਸ਼ਵਾਸੀਆਂ ਤੇ ਵਰਕਰਾਂ ਦੇ ਇਸੇ ਅਥਾਹ ਪਿਆਰ ਤੇ ਭਰੋਸੇ ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੀ ਸਭ ਤੋਂ ਵੱਡੀ ਪੂੰਜੀ ਦੱਸਣਾ, ਹਰ ਇਕ ਵਰਕਰ ਲਈ ਮਾਣ ਵਾਲੀ ਗੱਲ ਹੈ।