- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇੜਲੇ ਪਿੰਡ ਖੋਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਵਾਸਤੇ ਖਾਣਾ ਬਨਾਉਣ ਵਾਲੀ ਰਸੋਈ ਦਾ ਕਮਰਾ ਬਹੁਤ ਖਸਤਾ ਹਾਲਤ ’ਚ ਹੈ ਕਿਉਂਕਿ ਉਸ ਕਮਰੇ ਦੀ ਇਕ ਕੰਧ ਤਾਂ ਪਿਛਲੇ ਸਮੇਂ ‘ਚ ਮੀਹਾਂ ਦੇ ਪੈਣ ਕਰਕੇ ਨੀਂਹ ਤੋਂ ਹੀ ਬੈਠ ਗਈ ਹੋਈ ਹੈ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਖੋਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਵਾਸਤੇ ਖਾਣਾ ਬਨਾਉਣ ਵਾਲੀ ਰਸੋਈ ਦਾ ਕਮਰਾ ਬਹੁਤ ਖਸਤਾ ਹਾਲਤ ’ਚ ਹੈ ਕਿਉਂਕਿ ਉਸ ਕਮਰੇ ਦੀ ਇਕ ਕੰਧ ਤਾਂ ਪਿਛਲੇ ਸਮੇਂ ‘ਚ ਮੀਹਾਂ ਦੇ ਪੈਣ ਕਰਕੇ ਨੀਂਹ ਤੋਂ ਹੀ ਬੈਠ ਗਈ ਹੋਈ ਹੈ, ਜਦਕਿ ਸਕੂਲ ਵੱਲ ਦੀ ਕੰਧ ਦਾ ਸੀਮਿੰਟ ਏਨਾ ਝੜ ਚੁੱਕਾ ਹੈ ਕਿ ਕੰਧ ਕਦੇ ਵੀ ਡਿੱਗ ਸਕਦੀ ਹੈ।
ਬਾਰਸ਼ਾਂ ਦੇ ਦਿਨਾਂ 'ਚ ਤਾਂ ਲਾਇਬ੍ਰੇਰੀ ਦੀ ਛੱਤ ਵੀ ਚੋਣ ਲੱਗ ਜਾਂਦੀ ਹੈ। ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੇ ਜਾਣ ਤੇ ਪਤਾ ਲੱਗਾ ਹੈ ਕਿ ਸਕੂਲ ਦੀ ਗਰਾਊਂਡ ਵਿਚ ਕਈ ਤਰ੍ਹਾਂ ਦੇ ਦਰੱਖਤ ਲੱਗੇ ਹੋਏ ਹਨ, ਜਿਨ੍ਹਾਂ ਕਰਕੇ ਸਕੂਲੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਹੀ ਨਹੀਂ ਹੈ। ਰਹਿੰਦੀ ਖੂੰਹਦ ਕਸਰ ਇਸ ਕਰਕੇ ਨਿਕਲ ਜਾਂਦੀ ਹੈ ਕਿ ਸਕੂਲ ਦੀ ਖੇਡ ਗਰਾਊਂਡ ’ਚ ਹੀ ਵਾਟਰ ਸਪਲਾਈ ਵਾਲੀ ਟੈਂਕੀ ਵੀ ਬਣਾਈ ਹੋਈ ਹੈ, ਜਿਸ ਤੋਂ ਹਰ ਵੇਲੇ ਪਾਣੀ ਚੋਂਦਾ ਰਹਿੰਦਾ ਹੈ, ਜੋ ਸਕੂਲ ਦੀ ਗਰਾਊਂਡ ਨੂੰ ਹੀ ਪ੍ਰਭਾਵਿਤ ਕਰਦਾ ਹੈ। ਸੜਕ ਤੋਂ ਸਕੂਲ ਦੇ ਮੇਨ ਗੇਟ ਤੱਕ ਪਹੁੰਚਣ ਵਾਲੇ ਰਸਤੇ ’ਤੇ ਟਾਇਲਾਂ ਲਗਵਾਉਣ ਦਾ ਕੰਮ ਕਿਸੇ ਦਾਨੀ ਸੱਜਣ ਵੱਲੋਂ ਹੀ ਕਰਵਾਇਆ ਗਿਆ ਹੈ।