
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਕਾ ਫਿਲੌਰ ’ਚ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਨਾਲ ਮਨਾਇਆ, ਗੁਰਪ੍ਰੀਤ ਕੌਰ ਮਾਨ ਨੇ ਕੀਤੀ ਸ਼ਿਰਕਤ

-ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ
-ਹਲਕਾ ਫਿਲੌਰ ’ਚ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਨਾਲ ਮਨਾਇਆ
ਅਜੇ ਸਿੰਘ ਨਾਗੀ, ਨਵਦੀਪ ਸਿੰਘ ਨਵੀਂ , ਪੰਜਾਬੀ ਜਾਗਰਣ, ਫਿਲੌਰ : ‘ਆਪ’ ਹਲਕਾ ਫਿਲੌਰ ਇੰਚਾਰਜ ਹਰਜੋਤ ਕੌਰ ਲੋਟੀਆ ਦੀ ਅਗਵਾਈ ਹੇਠ ਅੱਜ ਫਿਲੌਰ ਦੇ ਸਥਾਨਕ ਰਿਜ਼ੋਰਟ ’ਚ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ। ਇਸ ਸਮਾਗਮ ’ਚ ਹਲਕਾ ਫਿਲੌਰ ਦੀਆਂ ਔਰਤਾਂ ਤੇ ਵੱਖ-ਵੱਖ ਸਕੂਲਾਂ/ਕਾਲਜਾਂ ਦੀਆਂ ਵਿਦਿਆਰਥਣਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਗਿੱਧਾ, ਭੰਗੜਾ ਤੇ ਲੋਕ-ਬੋਲੀਆਂ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਰਵਾਇਤੀ ਪਹਿਰਾਵਿਆਂ ’ਚ ਸਜੀਆਂ ਧੀਆਂ ਨੇ ਗਿੱਧਾ ਪਾ ਕੇ ਤੇ ਬੋਲੀਆਂ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਰਵਾਇਤਾਂ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਤੇ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ। ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆ ਨੇ ਆਏ ਹੋਏ ਮਹਿਮਾਨਾਂ, ਔਰਤਾਂ ਤੇ ਵਿਦਿਆਰਥਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਸਮਾਗਮ ਦੌਰਾਨ ‘ਆਪ’ ਦੇ ਸਮੂਹ ਅਹੁਦੇਦਾਰ, ਵਰਕਰ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਵੱਡੀ ਗਿਣਤੀ ’ਚ ਮੌਜੂਦ ਸਨ। ਇਸ ਮੌਕੇ ਵਰਿੰਦਰ ਸੈਣੀ ਸੰਗਠਨ ਇੰਚਾਰਜ ਫਿਲੌਰ, ਗੌਰਵ ਬਾਵਾ ਵਾਈਸ ਮੀਡੀਆ ਹਲਕਾ ਕੋਆਰਡੀਨੇਟਰ ਫਿਲੌਰ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਅਵਤਾਰ ਚੰਦ ਤਾਰੀ ਬਲਾਕ ਪ੍ਰਧਾਨ ਫਿਲੌਰ, ਤਰਲੋਕ ਸਿੰਘ ਵਿਰਕ, ਪਰਮਜੀਤ ਭਾਰਤੀ ਕੌਂਸਲਰ, ਰਮੇਸ਼ਵਰ ਪੰਡਿਤ ਸਰਪੰਚ ਕੰਗ ਜਾਗੀਰ ਬਲਾਕ ਪ੍ਰਧਾਨ, ਲੀਡਰਸ਼ਿਪ ਤੇ ਆਗੂ ਤੇ ਵਲੰਟੀਅਰ ਭਾਰੀ ਗਿਣਤੀ ’ਚ ਹਾਜ਼ਰ ਸਨ।
-------------------
ਕੈਪਸ਼ਨ
ਹਲਕਾ ਫਿਲੌਰ ’ਚ ਤੀਆਂ ਦੇ ਤਿਉਹਾਰ ਮਨਾਉਣ ਮੌਕੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਨੇ ਮੁੱਖ ਮਹਿਮਾਨ ਤੌਰ ’ਤੇ ਸ਼ਿਰਕਤ ਕੀਤੀ ਤੀਆਂ ਮੌਕੇ ਔਰਤਾਂ ਦਾ ਭਾਰੀ ਇਕੱਠ।
ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।