- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
37ਵੇਂ ਵਿਜਯਾਦਸ਼ਮੀ ਉਤਸਵ ਦੀਆਂ ਤਿਆਰੀਆਂ ਮੁਕੰਮਲ ,ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ ਖਿੱਚ ਦਾ ਕੇਂਦਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ
ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਲਾਹੌਰੀਆ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ 37ਵੇਂ ਵਿਜਯਾਦਸ਼ਮੀ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਧਾਨ ਤਰਸੇਮ ਕਪੂਰ ਨੇ ਕਿਹਾ ਕਿ ਵਿਜਯਾਦਸ਼ਮੀ ਉਤਸਵ ਸ਼ਰਧਾ, ਸ਼ਾਨੋ-ਸ਼ੌਕਤ ਅਤੇ ਅਨੁਸ਼ਾਸਨ ਨਾਲ ਮਨਾਇਆ ਜਾਵੇਗਾ ਅਤੇ ਉਨ੍ਹਾਂ ਨੇ ਸਾਰੇ ਮੈਂਬਰਾਂ ਤੇ ਸਹਿਯੋਗੀਆਂ ਨੂੰ ਤਿਆਰੀਆਂ ਵਿੱਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ। ਕਮੇਟੀ ਦੇ ਉਪ-ਪ੍ਰਧਾਨ ਰਾਜੀਵ ਵਾਲੀਆ ਅਤੇ ਗਰਾਊਂਡ ਇੰਚਾਰਜ ਰਾਜ ਕੁਮਾਰ ਸ਼ਰਮਾ ਨੇ ਦੁਸਹਿਰਾ ਗਰਾਊਂਡ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਪਵਨ ਕਪੂਰ ਅਤੇ ਜੋਗਿੰਦਰ ਪਾਲ ਨੇ ਦੱਸਿਆ ਕਿ ਵਿਜਯਾਦਸ਼ਮੀ 'ਤੇ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਝਾਕੀਆਂ ਅਤੇ ਆਕਰਸ਼ਕ ਟੋਲੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।
ਸ਼ੋਭਾ ਯਾਤਰਾ ਵਿੱਚ ਇੱਕ ਨਿਰਧਾਰਤ ਕ੍ਰਮ ਅਨੁਸਾਰ ਝੰਡਾ ਬਰਦਾਰ, 'ਰਾਵਣ ਸੈਨਾ', 31 ਮੈਂਬਰੀ ਬੈਂਡ ਟੋਲੀ, 11 ਘੋੜੀਆਂ ਸਮੇਤ 'ਦਸ਼ਾਨਨ ਰਾਵਣ' ਪਰਿਵਾਰ, 40 ਮੈਂਬਰੀ ਪੈਦਲ ਸੈਨਾ ਅਤੇ 'ਬਾਲ ਰਾਵਣ ਸੈਨਾ', ਮਾਤਾ ਸੀਤਾ ਦੀ ਪਾਲਕੀ, ਪਾਣੀਪਤ ਤੋਂ 'ਬਾਲਾਜੀ ਹਨੂੰਮਾਨ' ਦਾ ਸਰੂਪ (21 ਚਿਹਰਿਆਂ ਵਾਲਾ), ਪਾਈਪ ਬੈਂਡ ਟੋਲੀ, 'ਵਾਨਰ ਸੈਨਾ', ਇੱਕ ਹੋਰ ਬੈਂਡ ਟੋਲੀ, 'ਰਾਮ ਸੈਨਾ' ਦੇ ਝੰਡਾ ਬਰਦਾਰ ਅਤੇ ਭਗਵਾਨ ਸ਼੍ਰੀ ਰਾਮ ਦੀ ਪੈਦਲ ਸੈਨਾ ਸ਼ਾਮਲ ਹੋਣਗੇ। ਉਨ੍ਹਾਂ ਦਸਿਆ ਕਿ 100 ਫੁੱਟ ਉੱਚਾ ਰਾਵਣ ਦਾ ਪੁਤਲਾ, ਰਾਵਣ ਦਹਿਨ, ਸ਼ੋਭਾ ਯਾਤਰਾ ਦਾ ਸੰਚਾਲਨ, ਸੁਰੱਖਿਆ, ਸਫਾਈ, ਸਜਾਵਟ, ਆਵਾਜਾਈ ਪ੍ਰਬੰਧਨ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਹੋਣਗੀਆਂ। ਮੀਟਿੰਗ ਵਿੱਚ ਖਜ਼ਾਨਚੀ ਧਰਮਪਾਲ ਅਰੋੜਾ, ਰਵੀ ਮਹਿੰਦਰੂ, ਵਰਿੰਦਰ ਸ਼ਰਮਾ, ਪਰਵੀਨ ਹਾਂਡਾ, ਅਜੈ ਖੰਨਾ, ਵਿਨੋਦ ਅਗਰਵਾਲ, ਸੁਮਿਤ ਪੁਰੀ, ਲਲਿਤ ਭੱਲਾ, ਮਨੀਸ਼ ਜੈਨ, ਰਾਮ ਨਰਾਇਣ, ਕਰਨ ਵਿੱਜ, ਜੌਲੀ ਬੇਦੀ, ਗਗਨ ਬੇਦੀ, ਦੀਪ ਵਿੱਕੀ, ਦੀਪ ਵਿੱਕੀ, ਦੀਪ ਕੌਰ ਆਦਿ ਹਾਜ਼ਰ ਸਨ।