ਜਲੰਧਰ ਉੱਤਰੀ ’ਚ ਡੋਰ-ਟੂ-ਡੋਰ ਮੁਹਿੰਮ ਕੀਤੀ ਵਿਉਂਤਬੰਦੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ ਉੱਤਰੀ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਤਿਆਰੀ
Publish Date: Tue, 06 Oct 2026 09:43 PM (IST)
Updated Date: Tue, 06 Oct 2026 09:44 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਜਲੰਧਰ ਉੱਤਰੀ ’ਚ ਡੋਰ-ਟੂ-ਡੋਰ ਮੁਹਿੰਮ ਦੀ ਸਫਲ ਸ਼ੁਰੂਆਤ ਲਈ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਜਲੰਧਰ ਉੱਤਰੀ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਤੇ ਵਰਕਰਾਂ ਵੱਲੋਂ ਵਿਉਂਤਬੰਦੀ ਕੀਤੀ ਗਈ। ਜਥੇਦਾਰ ਕੁਲਵੰਤ ਸਿੰਘ ਮੰਨਣ, ਮੁੱਖ ਸਕੱਤਰ, ਐੱਸਜੀਪੀਸੀ ਨੇ ਕਿਹਾ ਕਿ ਡੋਰ-ਟੂ-ਡੋਰ ਮੁਹਿੰਮ ਰਾਹੀਂ ਘਰ-ਘਰ ਪਹੁੰਚ ਕਰਕੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੇ ਵਿਜ਼ਨ ਤੋਂ ਜਾਣੂ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਰਾਣਾ, ਕੌਮੀ ਮੀਤ ਪ੍ਰਧਾਨ; ਅਵਤਾਰ ਸਿੰਘ ਘੁੰਮਣ, ਮੈਂਬਰ ਪੀਏਸੀ, ਗੁਰਜੀਤ ਸਿੰਘ ਮਰਵਾਹਾ, ਜਗਦੀਪ ਸਿੰਘ ਵਿਰਦੀ, ਸੁਖਵਿੰਦਰ ਸਿੰਘ ਰਾਜੂ ਮੱਕੜ ਸਾਰੇ ਮੈਂਬਰ ਜਨਰਲ ਕੌਂਸਲ, ਮੇਜਰ ਸਿੰਘ ਕਾਹਲੋਂ, ਸਰਕਲ ਪ੍ਰਧਾਨ ਵੇਰਕਾ, ਸਤਪਾਲ ਸਿੰਘ ਨੀਲਾਮਹਿਲ, ਅਮਰੀਕ ਸਿੰਘ ਬਸਰਾ, ਜਗਜੀਤ ਸਿੰਘ ਖ਼ਾਲਸਾ, ਸਾਰੇ ਸਰਕਲ ਪ੍ਰਧਾਨ, ਬਾਲ ਕ੍ਰਿਸ਼ਨ ਬਾਲੀ, ਪ੍ਰਧਾਨ ਐੱਸਸੀ ਵਿੰਗ; ਗੁਰਸੇਵਕ ਸਿੰਘ ਗਿੱਲ ਪ੍ਰਧਾਨ ਯੂਥ ਅਕਾਲੀ ਦਲ, ਜੱਬੀਰ ਆਲਮ, ਪ੍ਰਧਾਨ ਮੁਸਲਿਮ ਵਿੰਗ, ਰਾਜੇਸ਼ ਸ਼ਰਮਾ ਪ੍ਰਧਾਨ ਉਦਯੋਗ ਤੇ ਵਪਾਰ ਵਿੰਗ, ਗੁਰਚਰਨ ਸਿੰਘ ਵਾਰਡ ਪ੍ਰਧਾਨ, ਦਲਜੀਤ ਸਿੰਘ, ਮੋਹੰਮਦ ਮੋਹਸਿਨ ਆਲਮ, ਚਮਕਾਰ ਸਿੰਘ, ਜਤਿੰਦਰ, ਲਖਵਿੰਦਰ ਸਿੰਘ; ਸੁਰਿੰਦਰ ਪਾਲ; ਅਹਿਮਦ ਆਲਮ, ਮੋਹੰਮਦ ਮੋਹਸਿਨ ਆਦਿ ਹਾਜ਼ਰ ਸਨ।