- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਟੀਐੱਸ ਸਕੂਲ 'ਚ ਹਿੰਦੀ ਦਿਵਸ ਮੋਕੇ ਵਿਸ਼ੇਸ਼ ਪ੍ਰਾਰਥਨਾ ਸਭਾ ।

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਐੱਸ.ਟੀ.ਐੱਸ. ਵਰਲਡ ਸਕੂਲ ’ਚ ਹਿੰਦੀ ਦਿਵਸ ਨੂੰ ਸਮਰਪਿਤ ਪ੍ਰਾਰਥਨਾ ਸਭਾ ਦਾ ਆਯੋਜਨ ਹਿੰਦੀ ਵਿਭਾਗ ਵੱਲੋਂ ਕੀਤਾ ਗਿਆ। ਜਮਾਤ ਸੱਤਵੀਂ (ਸੀ) ਦੀਆਂ ਵਿਦਿਆਰਥਣਾਂ ਦ੍ਰਿਸ਼ਟੀ ਅਤੇ ਮੰਨਤ ਚੌਹਾਨ ਨੇ ਬਹੁਤ ਹੀ ਆਤਮ-ਵਿਸ਼ਵਾਸ ਅਤੇ ਸੁਚੱਜੇ ਢੰਗ ਨਾਲ ਮੰਚ ਦਾ ਸੰਚਾਲਨ ਕੀਤਾ। ਅੱਜ ਦਾ ਵਿਚਾਰ ਜਮਾਤ ਸੱਤਵੀਂ-ਏ ਦੀ ਵਿਦਿਆਰਥਣ ਕਨਿਸ਼ਕਾ ਨੇ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਇਸ ਉਪਰੰਤ ਜਮਾਤ ਛੇਵੀਂ ਦੀ ਵਿਦਿਆਰਥਣ ਮਨਜੋਤ ਕੌਰ ਨੇ ਦੇਸ਼-ਵਿਦੇਸ਼ ਦੀਆਂ ਮਹੱਤਵਪੂਰਨ ਖ਼ਬਰਾਂ ਪੇਸ਼ ਕੀਤੀ।
ਜਮਾਤ ਪੰਜਵੀਂ-ਸੀ ਦੀ ਵਿਦਿਆਰਥਣ ਪਰੀਨੀਤੀ ਨੇ ਆਪਣੀ ਮਨਮੋਹਕ ਕਵਿਤਾ ਰਾਹੀਂ ਹਿੰਦੀ ਭਾਸ਼ਾ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਬਹੁਤ ਸੁੰਦਰ ਢੰਗ ਨਾਲ ਪ੍ਰਗਟ ਕੀਤਾ। ਇਸ ਮੌਕੇ ਜਮਾਤ ਅੱਠਵੀਂ-ਏ ਦੇ ਵਿਦਿਆਰਥੀਆਂ ਦਮਨ ਅਤੇ ਗੁਰਸੀਰਤ ਵੱਲੋਂ ‘ਹਿੰਦੀ ਗਿਆਨ ਯਾਤਰਾ’ ਨਾਮਕ ਰਚਨਾਤਮਕ ਗਤੀਵਿਧੀ ਪੇਸ਼ ਕੀਤੀ ਗਈ। ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਅਭਿਨਯ, ਸੰਵਾਦ ਅਤੇ ਹਾਵ-ਭਾਵ ਰਾਹੀਂ ਇੱਕ ਸਮਾਜਿਕ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਹਿੰਦੀ ਵਿਭਾਗ ਤੇ ਇਸ ਵਿਸ਼ੇਸ਼ ਸਭਾ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।