- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੂਬਾ ਪੱਧਰ ਤੇ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ -ਬਾਬਾ ਪ੍ਰਗਟ ਨਾਥ।

ਸਮਾਗਮ ਸਬੰਧੀ ਬਾਬਾ ਜੀ ਤੇ ਆਗੂਆਂ ਨੇ ਕੀਤਾ ਪੋਸਟਰ ਰਿਲੀਜ਼
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੁਆਬੇ ਦੇ ਇਤਿਹਾਸ ’ਚ ਪਹਿਲੀ ਵਾਰ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੂਬਾ ਪੱਧਰ ਤੇ ਡੇਰਾ ਬਾਬਾ ਲਾਲ ਨਾਥ ਰਹੀਮਪੁਰ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਗੱਦੀ ਨਸ਼ੀਨ ਡੇਰਾ ਰਹੀਮਪੁਰ ਬਾਲ ਜੋਗੀ ਬਾਬਾ ਪ੍ਰਗਟ ਨਾਥ ਨੇ ਪ੍ਰੈੱਸ ਮਿਲਣੀ ਉਪਰੰਤ ਦਿੱਤੀ। ਬਾਬਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡੇਰਾ ਸਤਿਗੁਰ ਲਾਲ ਨਾਥ ਰਹੀਮਪੁਰ ਵਿਖੇ ਭਗਵਾਨ ਵਾਲਮੀਕੀ ਜੀ ਦਾ ਰਾਜ ਪੱਧਰੀ ਪ੍ਰਗਟ ਦਿਵਸ ਮਨਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੀ ਉਨ੍ਹਾਂ ਨੂੰ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਹਨ। ਇਸ ਸੂਬਾ ਪੱਧਰੀ ਸਮਾਗਮ ਦੀ ਸੂਚਨਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੇ ਦਿੰਦਿਆਂ ਦੱਸਿਆ ਕਿ 10 ਅਕਤੂਬਰ 2026 ਨੂੰ ਸੂਬਾ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਸੂਬਾ ਪੱਧਰੀ ਪ੍ਰਗਟ ਦਿਵਸ ਡੇਰਾ ਰਹੀਮਪੁਰ ’ਚ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ’ਚ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਪੁੱਜੀਆਂ। ਸਮਾਗਮ ਦੌਰਾਨ ਸਮਾਗਮ ਵਿੱਚ ਵੱਖ-ਵੱਖ ਉੱਘੇ ਕੀਰਤਨੀ ਜਥੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸੂਬੇ ਅੰਦਰ ਪੰਜਾਬ ਸਰਕਾਰ ਦੇ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਪੰਜ ਥਾਵਾਂ ਤੇ ਸੂਬਾ ਪੱਧਰ ’ਤੇ ਮਨਾਏ ਜਾਣਗੇ। ਸਭ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਸਤਿਗੁਰ ਲਾਲ ਨਾਥ ਜੀ ਡੇਰਾ ਰਹੀਮਪੁਰ ਵਿਖੇ ਗੱਦੀ ਨਸ਼ੀਨ ਬਾਬਾ ਪ੍ਰਗਟ ਨਾਥ ਚੇਅਰਮੈਨ ਸਰਾਈਨ ਬੋਰਡ ਐਡਵਾਈਜ਼ਰੀ ਕਮੇਟੀ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਦੀ ਸਰਪਰਸਤੀ ਹੇਠ ਮਨਾਇਆ ਜਾਵੇਗਾ। ਇਸੇ ਤਰ੍ਹਾਂ ਹੀ ਜਲੰਧਰ ਸ਼ਹਿਰ, ਬਠਿੰਡਾ, ਪਟਿਆਲਾ ਤੇ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਪੁੱਜੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਭ ਧਰਮਾਂ ਦਾ ਸਤਿਕਾਰ ਕਰਦਿਆਂ ਤੇ ਸਾਂਝੀਵਾਲਤਾ ਨੂੰ ਕਾਇਮ ਰੱਖਦਿਆਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਇਹ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਨਾਲ ਹਲਕਾ ਇੰਚਾਰਜ ਸ਼ਾਹਕੋਟ ਪਾਲਾ ਜਲਾਲਪੁਰੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਟਾਹਲੀ, ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ, ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂ, ਹਲਕਾ ਫਿਲੌਰ ਦੇ ਇੰਚਾਰਜ ਹਰਜੋਤ ਕੌਰ ਲੋਟੀਆ, ਬਲਕਾਰ ਸਿੰਘ ਵਿਧਾਇਕ ਹਲਕਾ ਕਰਤਾਰਪੁਰ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ, ਚਰਨਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਨਕੋਦਰ, ਚਰਨਜੀਤ ਰਾਏ ਚੇਅਰਮੈਨ ਬਲਾਕ ਸੰਮਤੀ ਨੂਰ ਮਹਿਲ, ਪਵਨ ਹੰਸ ਮੈਂਬਰ ਖਾਦੀ ਬੋਰਡ, ਕਿਟੂ ਗਰੇਵਾਲ, ਨਰਿੰਦਰ ਕੁਮਾਰ ਚੂਹੜ, ਸੰਤੋਖ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ ਰਹੀਮਪੁਰ, ਸਾਬੀ, ਧਰਮਿੰਦਰ ਨੰਗਲ, ਕੁਲਵੰਤ ਕੰਤਾ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ। ਇਸ ਮੌਕੇ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।