ਕੈਂਟ ’ਚ ਕੱਢੀ ਪ੍ਰਭੂ ਰਾਮ ਦੀ ਸ਼ੋਭਾ ਯਾਤਰਾ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Thu, 26 Mar 2026 11:23 PM (IST)
Updated Date: Thu, 26 Mar 2026 11:26 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਛਾਉਣੀ : ਸ਼੍ਰੀ ਰਾਮ ਨੌਮੀ ਸਬੰਧੀ ਵੀਰਵਾਰ ਸ਼੍ਰੀ ਬਜਰੰਗ ਭਵਨ ਮੰਦਰ ਤੋਂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਾਮ 5:00 ਵਜੇ ਤੋਂ ਸ਼ੁਰੂ ਹੋਈ, ਜੋ ਪੂਰੇ ਬਾਜ਼ਾਰ ਦੀ ਪਰਿਕਰਮਾ ਕਰਕੇ ਮੁੜ ਮੰਦਰ ’ਚ ਸਮਾਪਤ ਹੋ ਗਈ। ਇਸ ਮੌਕੇ ’ਤੇ ਕਈ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਮੰਦਰ ਦੇ ਵਿਹੜੇ ’ਚ ਪੁੱਜੇ, ਜਿਨ੍ਹਾਂ ਨੇ ਰਵਾਇਤ ਢੰਗ ਨਾਲ ਨਾਰੀਅਲ ਭੰਨ ਕੇ ਯਾਤਰਾ ਦਾ ਸ਼ੁਭ ਆਰੰਭ ਕੀਤਾ।
ਇਸ ਯਾਤਰਾ ’ਚ ਖਾਸ ਤੌਰ 'ਤੇ ਸ਼ਿਵ ਜੀ ਦੇ ਨ੍ਰਿਤ, ਰਾਧਾ-ਕ੍ਰਿਸ਼ਨ ਨ੍ਰਿਤ, ਬੈਂਡ ਦੀ ਧੁੰਨ ਤੇ ਹੋਰ ਕਲਾਕਾਰਾਂ ਨੇ ਸ਼ੋਭਾ ਯਾਤਰਾ ਦੇਖ ਪੁੱਜੇ ਲੋਕਾਂ ਦਾ ਮਨ ਮੋਹ ਲਿਆ। ਦੁਕਾਨਦਾਰਾਂ ਨੇ ਜਗ੍ਹਾ-ਜਗ੍ਹਾ ਪ੍ਰਸਾਦ ਵਜੋਂ ਕਈ ਵਿਅੰਜਨ ਸਟਾਲ ਲਾਏ ਹੋਏ ਸਨ। ਇਸ ਮੌਕੇ ਖਾਸ ਤੌਰ ’ਤੇ ਭਾਜਪਾ ਆਗੂ ਜਗਬੀਰ ਸਿੰਘ ਬਰਾੜ, ਸਿਵਲ ਮੈਂਬਰ ਅਸ਼ਵਨੀ ਸ਼ੁਕਲਾ, ਕੈਂਟ ਮੰਡਲ ਪ੍ਰਧਾਨ ਸ਼ਿਵ ਦਰਸ਼ਨ ਜਗਮੋਹਨ ਵਰਮਾ, ਅਸ਼ਵਨੀ ਗਰਗ, ਓਮ ਪ੍ਰਕਾਸ਼ ਮੱਕੜ, ਰੌਬਿਨ ਕਨੌਜੀਆ, ਮੰਦਰ ਦੇ ਪ੍ਰਧਾਨ ਭਾਰਤ ਭੂਸ਼ਣ ਭੂਸ਼ੀ ਤੇ ਕਨਿਸ਼ਕ ਕਨੂੰ, ਮਧੁ ਪੰਡਿਤ, ਓਮ ਪ੍ਰਕਾਸ਼ ਯਾਦਵ ਆਦਿ ਮੌਜੂਦ ਸਨ।
ਦਾੜ੍ਹੀ ’ਚ ਅੱਗ ਲੱਗਣ ਕਾਰਨ ਘਬਰਾਏ ਲੋਕ
ਸ਼ੋਭਾ ਯਾਤਰਾ ’ਚ ਸ਼ਿਵ ਬਾਬੇ ਦਾ ਨ੍ਰਿਤ ਕਰ ਰਹੇ ਕਲਾਕਾਰ ਦੀ ਦਾੜ੍ਹੀ ਉਸ ਸਮੇਂ ਸੜ ਗਈ ਜਦੋਂ ਉਹ ਮੂੰਹ ’ਚ ਮਿੱਟੀ ਦਾ ਤੇਲ ਪਾ ਕੇ ਮੂੰਹ ’ਚੋਂ ਅੱਗ ਕੱਢ ਰਿਹਾ ਸੀ। ਕਲਾਕਾਰ ਨੇ ਅੱਗ ਬੁਝਾਉਣ ਲਈ ਕੋਸ਼ਿਸ਼ ਕੀਤੀ ਪਰ ਦੂਜੇ ਕਲਾਕਾਰਾਂ ਨੇ ਤੁਰੰਤ ਹੀ ਅੱਗ ’ਤੇ ਕਾਬੂ ਪਾ ਲਿਆ। ਇਸ ਘਟਨਾ ਨੂੰ ਦੇਖਣ ਵਾਲੇ ਲੋਕ ਘਬਰਾਏ ਹੋਏ ਸਨ।