ਪਾਵਰਕਾਮ ਨੇ 41 ਬਿਜਲੀ ਚੋਰ ਫੜੇ, 3.57 ਲੱਖ ਦਾ ਜੁਰਮਾਨਾ ਠੋਕਿਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 21 Feb 2026 11:43 PM (IST)
Updated Date: Sat, 21 Feb 2026 11:45 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸ਼ਨਿਚਰਵਾਰ ਨੂੰ ਪਾਵਰਕਾਮ ਦੀ ਟੀਮ ਨੇ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰ ਕੇ ਬਿਜਲੀ ਮੀਟਰਾਂ ਦੀ ਜਾਂਚ ਕੀਤੀ। ਇਸ ਟੀਮ ’ਚ ਈਸਟ ਡਵੀਜ਼ਨ ’ਚ 282, ਕੈਂਟ ’ਚ 318, ਮਾਡਲ ਟਾਊਨ ਡਵੀਜ਼ਨ ’ਚ 162, ਵੈਸਟ ’ਚ 297 ਅਤੇ ਫਗਵਾੜਾ ’ਚ 197 ਘਰਾਂ ਦੇ ਮੀਟਰਾਂ ਦੀ ਜਾਂਚ ਕੀਤੀ ਗਈ। ਕੁੱਲ 1256 ਘਰਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 41 ਚੋਰੀ ਦੇ ਕੇਸ ਫੜੇ ਗਏ। ਇਨ੍ਹਾਂ ’ਤੇ 3.57 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਇਆ ਗਿਆ ਹੈ ਤੇ ਹਰ ਰੋਜ਼ ਘਰਾਂ ਦੇ ਬਿਜਲੀ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ।