- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਰੰਗੋਲੀ ਬਣਾਉਣ, ਦੀਵਾ ਸਜਾਵਟ ਤੇ ਪੋਸਟਰ ਮੇਕਿੰਗ ਦੇ ਵੱਖ-ਵੱਖ ਮੁਕਾਬਲੇ ਅਪਲਾਈਡ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ। ਇਸ ਵਿਚ 50 ਵਿਦਿਆਰਥੀਆਂ ਨੇ ਸੁੰਦਰ ਰੰਗੋਲੀਆਂ ਬਣਾਈਆਂ, ਦੀਵਿਆਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਤੇ ਮਨਮੋਹਕ ਪੋਸਟਰ ਤਿਆਰ ਕੀਤੇ। ਮੁਕਾਬਲਿਆਂ ਦਾ ਮੁਲਾਂਕਣ ਮਕੈਨੀਕਲ ਵਿਭਾਗ ਦੀ ਮੁਖੀ ਰਿਚਾ ਤੇ ਇਲੈਕਟ੍ਰੀਕਲ ਵਿਭਾਗ ਦੀ ਮੁਖੀ ਗੀਤਾ ਵੱਲੋਂ ਕੀਤਾ ਗਿਆ। ਰੰਗੋਲੀ ਬਣਾਉਣ ਦੇ ਮੁਕਾਬਲੇ ’ਚ ਜੈਯੇਸ਼, ਤਨਿਸ਼ ਤੇ ਪ੍ਰਦੀਪ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨਿਲ ਖੱਤਰੀ, ਕੀਰਤੀ ਤੇ ਮੁਸਕਾਨ ਦੀ ਟੀਮ ਨੇ ਦੂਜਾ, ਰੋਨਿਤ, ਵਿਸ਼ਵਾਸ ਤੇ ਮਨੀਸ਼ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਦੀਵਾ ਸਜਾਵਟ ਮੁਕਾਬਲੇ ’ਚ ਅਨਹਦਵੀਰ ਸਿੰਘ ਨੇ ਪਹਿਲਾ, ਰੀਆ ਨੇ ਦੂਜਾ ਤੇ ਅਲੋਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ’ਚ ਅਨੀਸ਼ ਸ਼ਰਮਾ ਨੇ ਪਹਿਲਾ, ਮਿਥਾਰਥ ਨੇ ਦੂਜਾ ਤੇ ਪ੍ਰੇਮ ਵਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਤਿਭਾ, ਅੰਜੂ, ਕਮਲਕਾਂਤ, ਰੀਆ, ਰੇਣੂ, ਵੈਸ਼ਨਵੀ, ਅਰਪਨਾ ਆਦਿ ਹਾਜ਼ਰ ਸਨ।