- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਨਾਰਥ ’ਚ ‘ਆਪ’ ਨੂੰ ਸਿਆਸੀ ਝਟਕਾ, ਦਿਨੇਸ਼ ਢੱਲ ਦੀ ਅਗਵਾਈ ਹੇਠ ਕਈ ਵਰਕਰ ਭਾਜਪਾ ’ਚ ਸ਼ਾਮਲ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਵਿਧਾਨ ਸਭਾ ਹਲਕੇ ’ਚ ਭਾਜਪਾ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਦਿਨੇਸ਼ ਢੱਲ ਦੀ ਅਗਵਾਈ ਹੇਠ ਕਈ ਨੌਜਵਾਨਾਂ ਤੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਵਰਕਰਾਂ ਨੇ ਭਾਜਪਾ ਦਾ ਪੱਲਾ ਫੜਿਆ। ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਰਵਾਏ ਗਏ ਇਸ ਸ਼ਮੂਲੀਅਤ ਸਮਾਗਮ ਦੌਰਾਨ ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿਜ, ਕੌਂਸਲਰ ਅਮਿਤ ਢੱਲ, ਕੌਂਸਲਰ ਰਵੀ ਕੁਮਾਰ ਤੇ ਮੰਡਲ ਭਾਜਪਾ ਪ੍ਰਧਾਨ ਆਸ਼ੀਸ਼ ਸਹਿਗਲ ਸਣੇ ਹੋਰ ਭਾਜਪਾ ਆਗੂ ਮੌਜੂਦ ਰਹੇ ਤੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਦਿਨੇਸ਼ ਢੱਲ ਨੇ ਕਿਹਾ ਕਿ ਨੌਜਵਾਨਾਂ ਦਾ ਭਾਜਪਾ ਨਾਲ ਜੁੜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਪਾਰਟੀ ਦੀ ਵਿਕਾਸਮੁਖੀ ਸੋਚ ਤੇ ਮਜ਼ਬੂਤ ਲੀਡਰਸ਼ਿਪ ਪ੍ਰਤੀ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਕਿਸੇ ਵੀ ਸੰਗਠਨ ਦੀ ਅਹਿਮ ਤਾਕਤ ਹੁੰਦੀ ਹੈ ਤੇ ਭਾਜਪਾ ਨੌਜਵਾਨਾਂ ਨੂੰ ਸਮਾਜ ਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਤੇ ਲੋਕ ਭਲਾਈ ਦੇ ਮੁੱਦਿਆਂ ’ਤੇ ਕੰਮ ਕਰਨ ਲਈ ਵਚਨਬੱਧ ਹਨ।
ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਵਾਰਡ ਨੰਬਰ 24 ਦੇ ਸਤੀਸ਼ ਬਹਿਲ, ਯਾਦਵਿੰਦਰ ਯਾਦੀ, ਸਨੀ ਵਿਜ, ਸਹਿਜ ਛਾਬੜਾ ਤੇ ਵਿਨੈ ਬੇਦੀ ਤੋਂ ਇਲਾਵਾ ਵਿਕਾਸ ਕੁਮਾਰ (ਇਬੂ), ਜੌਹਨੀ ਕੁਮਾਰ, ਬੂਟਾ, ਸੋਢੀ, ਰਿਸ਼ੀ ਮੈਡਮ, ਦੀਪਕ ਆਨੰਦ, ਰਿੱਕੀ ਆਨੰਦ, ਵਾਸੂ ਕੁਮਾਰ, ਤ੍ਰਿਲੋਕ (ਗੋਪੀ), ਵੀਰ ਪ੍ਰਤਾਪ, ਵਿਪਨ, ਕੁਨਾਲ ਸਹਿਗਲ ਨਾਨੂ, ਸੋਨੀ ਕਾਹਨਪੁਰ, ਗੁਰਜੀਤ, ਸੰਜੀਵ ਵਰਮਾ, ਅੰਕਿਤ ਢੀਂਗਰਾ, ਰਾਘਵ ਢੀਂਗਰਾ, ਨਰਿੰਦਰ ਪਾਲ, ਮਨੀਸ਼ ਕੁਮਾਰ, ਜਸਵਿੰਦਰ, ਲਵ ਕੁਸ਼, ਦਵਿੰਦਰ ਬੈਂਸ, ਫਤਿਹ ਗਿੱਲ, ਅਭੀ ਗਿੱਲ, ਪਿਊਸ਼, ਵਾਸੂ, ਜਸਪਾਲ, ਬਲਦੇਵ, ਅੰਸ਼ੂ ਕੁੰਦਰਾ, ਮਨਦੀਪ, ਸ਼ਿੰਦਰ ਪਾਲ, ਅਸ਼ੋਕ ਕੁਮਾਰ, ਅਜੀਤ, ਰਮੇਸ਼ ਕੁਮਾਰ, ਰਾਜ ਕੁਮਾਰ, ਮਨੂ ਅਰੋੜਾ, ਮਨੀ ਰਾਮ, ਪਰਮਿੰਦਰ ਵਿਰਦੀ, ਅੱਜੂ ਸ਼ਰਮਾ ਅਤੇ ਕੁਲਵਿੰਦਰ ਕੁਮਾਰ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹਰਵਿੰਦਰ, ਵਿਕਰਮ ਕੌਸ਼ਲ, ਰਾਕੇਸ਼ ਕੁਮਾਰ, ਜਤਿੰਦਰ ਸ਼ਰਮਾ ਅੰਸ਼ੂ, ਬਲਬੀਰ ਪਾਲ, ਕਾਰਤਿਕ ਕੌਸ਼ਲ, ਜਗਤਾਰ ਸਿੰਘ ਹੈਪੀ, ਰਾਜਵਿੰਦਰ ਸਿੰਘ ਜੱਜ (ਬਿੰਨੀ), ਸੁਰਜੀਤ ਸਿੰਘ ਜੀ ਤੇ ਰਵੀ ਲੁਬਾਣਾ ਦੇ ਨਾਂ ਵੀ ਸੂਚੀ ’ਚ ਦਰਜ ਹਨ। ਪਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ’ਚ ਵੱਖ-ਵੱਖ ਵਾਰਡਾਂ ਦੇ ‘ਆਪ’ ਵਲੰਟੀਅਰਾਂ, ਵਾਰਡ ਇੰਚਾਰਜਾਂ ਤੇ ਕਿਸਾਨ ਵਿੰਗ, ਯੂਥ ਵਿੰਗ ਤੇ ਨਸ਼ਾ ਮੁਕਤੀ ਮੋਰਚੇ ਨਾਲ ਜੁੜੇ ਅਹੁਦੇਦਾਰਾਂ ਤੋਂ ਇਲਾਵਾ ਹੋਰ ਸਿਆਸੀ ਤੇ ਸਮਾਜਿਕ ਕਾਰਕੁਨ ਸ਼ਾਮਲ ਹਨ। ਸਮਾਗਮ ਦੌਰਾਨ ਭਾਜਪਾ ਆਗੂਆਂ ਨੇ ਵਰਕਰਾਂ ਨੂੰ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਤੇ ਬੂਥ ਪੱਧਰ ਤੱਕ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।