- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਹਨ ਹੌਲੀ ਚਲਾਉਣ ਦੇ ਵਿਵਾਦ 'ਚ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਤਾਣੀ ਪਿਸਤੌਲ, ਇਲਾਕੇ 'ਚ ਫੈਲੀ ਸਹਿਮ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੂਰਾਨੁੱਸੀ ਦੇ ਅਮਨ ਨਗਰ ਵਿੱਚ ਪੁਲਿਸ ਮੁਲਾਜ਼ਮ ਦੇ ਪੁੱਤਰ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਨਾਬਾਲਗ ਬੱਚੇ 'ਤੇ ਪਿਸਤੌਲ ਤਾਨਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸਤਯਮ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਜਾ ਰਿਹਾ ਸੀ। ਉਦੋਂ ਹੀ ਘਰ ਤੋਂ ਕੁਝ ਦੂਰੀ 'ਤੇ ਕਿਰਾਏ 'ਤੇ ਰਹਿੰਦੇ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਉਸ ਨੂੰ ਰੋਕ ਲਿਆ। ਉਸਨੇ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਆਪਣੀ ਈ-ਬਾਈਕ ਇੱਥੋਂ ਹੌਲੀ ਲੰਘਾਇਆ ਕਰ, ਨਹੀਂ ਤਾਂ ਗੋਲੀ ਮਾਰ ਦਿਆਂਗਾ। ਜਦੋਂ ਸਤਯਮ ਨੇ ਇਸ ਗਲਤ ਰਵੱਈਏ ਦਾ ਵਿਰੋਧ ਕੀਤਾ ਤਾਂ ਅਮਨ ਤੁਰੰਤ ਘਰ ਦੇ ਅੰਦਰੋਂ ਰਿਵਾਲਵਰ ਚੁੱਕ ਲਿਆਇਆ ਅਤੇ ਉਸ 'ਤੇ ਤਾਣ ਦਿੱਤਾ।
ਜਦੋਂ ਮੁਹੱਲਾ ਵਾਸੀ ਮੌਕੇ 'ਤੇ ਇਕੱਠੇ ਹੋਣ ਲੱਗੇ ਤਾਂ ਉਸਨੇ ਆਪਣੇ ਕੁਝ ਹੋਰ ਬਦਮਾਸ਼ ਸਾਥੀਆਂ ਨੂੰ ਵੀ ਉੱਥੇ ਬੁਲਾ ਲਿਆ। ਚਸ਼ਮਦੀਦਾਂ ਅਨੁਸਾਰ ਉਸਦੇ ਦੇ ਸਾਥੀਆਂ ਕੋਲ ਵੀ ਹਥਿਆਰ ਸੀ। ਹਾਲਾਂਕਿ, ਮੁਹੱਲਾ ਵਾਸੀਆਂ ਦੇ ਸਮੇਂ ਸਿਰ ਵਿਚ-ਬਚਾਅ ਕਰਨ ਨਾਲ ਸਥਿਤੀ ਕਾਬੂ ਹੇਠ ਆਈ। ਸਤਯਮ ਦੀ ਮਾਤਾ ਰਜਨੀ ਅਤੇ ਪਿਤਾ ਪ੍ਰਦੀਪ ਅਵਸਥੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਪੁੱਤਰ ਪਹਿਲਾਂ ਵੀ ਇਸੇ ਤਰ੍ਹਾਂ ਧਮਕੀਆਂ ਦਿੰਦਾ ਆ ਰਿਹਾ ਸੀ, ਜਿਸ ਦੀ ਸ਼ਿਕਾਇਤ ਉਸ ਦੇ ਮਕਾਨ ਮਾਲਕ ਨੂੰ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਏ.ਐਸ.ਆਈ. ਸਰਵਨ ਸਿੰਘ ਨੇ ਆਪਣੇ ਪੁੱਤਰ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਜੋ ਕੀਤਾ ਉਹ ਗਲਤ ਨਹੀਂ ਸੀ, ਇਸ ’ਚ ਗਲਤੀ ਸਤਯਮ ਦੀ ਹੀ ਹੈ। ਥਾਣਾ ਇਕ ਦੇ ਮੁਖੀ ਨੇ ਦੱਸਿਆ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।